ਲੁਧਿਆਣਾ, 14 ਅਕਤੂਬਰ
ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ ਵੱਲੋਂ ਜ਼ਿਲ੍ਹਾ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.), ਲੁਧਿਆਣਾ ਲਈ 24 ਘੰਟੇ ਨਿਰੰਤਰ ਚੱਲਣ ਵਾਲਾ ਪਸ਼ੂ ਬਚਾਓ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕੀਤੀ।
ਇਸ ਹੈਲਪਲਾਈਨ ਦੀ ਸ਼ੁਰੂਆਤ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਆਈ.ਏ.ਐਸ., ਪੁਲਿਸ ਕਮਿਸ਼ਨਰ, ਲੁਧਿਆਣਾ ਡਾ. ਕੌਸਤਭ ਸ਼ਰਮਾ, ਆਈ.ਪੀ.ਐਸ., ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਲੁਧਿਆਣਾ ਡਾ. ਪੀ.ਐਸ. ਵਾਲੀਆ ਦੇ ਨਾਲ ਪਸ਼ੂ ਪ੍ਰੇਮੀ ਅਤੇ ਐਨ.ਜੀ.ਓ. ਦੇ ਨੁਮਾਇੰਦੇ ਪੂਜਾ ਜੈਨ ਅਤੇ ਸੁਨੀਲ ਨਰੂਲਾ ਵੀ ਮੌਜੂਦ ਸਨ।
ਲਗਾਤਾਰ 24 ਘੰਟੇ ਚੱਲਣ ਵਾਲਾ ਹੈਲਪਲਾਈਨ ਨੰਬਰ 78370-18522 ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਅਤੇ ਵੱਡੇ ਅਤੇ ਛੋਟੇ ਦੋਵੇਂ ਜ਼ਖਮੀ/ਬਿਮਾਰ ਜਾਨਵਰਾਂ ਨੂੰ ਬਚਾਅ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨਾਲ, ਜ਼ਿਲ੍ਹਾ ਲੁਧਿਆਣਾ, ਪੰਜਾਬ ਵਿੱਚ ਪਸ਼ੂ ਭਲਾਈ ਸੰਸਥਾਵਾਂ ਅਤੇ ਪਸ਼ੂ ਭਲਾਈ ਕਾਰਕੁਨਾਂ ਲਈ ਉਮੀਦ ਦੀ ਕਿਰਨ ਵਜੋਂ ਕੰਮ ਕਰੇਗਾ। ਪਸ਼ੂਆਂ ਪ੍ਰਤੀ ਬੇਰਹਿਮੀ ਵਿੱਚ ਵਾਧਾ ਹੋਣ ਕਾਰਨ ਅਤੇ ਪਸ਼ੂ ਪ੍ਰੇਮੀਆਂ ਅਤੇ ਪਸ਼ੂ ਭਲਾਈ ਸੰਸਥਾਵਾਂ ਦੀਆਂ ਅਪੀਲਾਂ ਨੂੰ ਧਿਆਨ ਵਿੱਚ ਰੱਖਦਿਆਂ, ਇਸ ਹੈਲਪਲਾਈਨ ਨੰਬਰ ਰਾਹੀਂ ਪਸ਼ੂਆਂ ਦੀ ਬੇਰਹਿਮੀ ਦੀਆਂ ਸ਼ਿਕਾਇਤਾਂ ਨੂੰ ਸਰਗਰਮੀ ਨਾਲ ਹੱਲ ਕੀਤਾ ਜਾਵੇਗਾ ਅਤੇ ਲੁਧਿਆਣਾ, ਪੰਜਾਬ ਵਿੱਚ ਪਸ਼ੂਆਂ ਵਿਰੁੱਧ ਬੇਰਹਿਮੀ ਨੂੰ ਘਟਾਉਣ ਲਈ ਢੁਕਵੀਂ ਕਾਰਵਾਈ ਵੀ ਕੀਤੀ ਜਾਵੇਗੀ।
Comments