10/11/2024
ਲਗਪਗ ਪੰਜ ਸੌ ਸਾਲ ਦੀ ਉਡੀਕ ਤੋਂ ਬਾਅਦ ਰਾਮ ਮੰਦਰ ਨੂੰ ਮੂਰਤ ਰੂਪ ਦੇਣ ਲਈ ਨੌਂ ਨਵੰਬਰ 2019 ਨੂੰ ਆਇਆ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ ਹੁਣ ਜਲਦ ਹੀ ਹਿੰਦੀ ’ਚ ਉਪਲੱਬਧ ਹੋਵੇਗਾ। ਜਨਤਾ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਫ਼ੈਸਲੇ ਦੀਆਂ ਬਰੀਕੀਆਂ ਤੇ ਸਬੰਧਤ ਧਿਰਾਂ ਦੀਆਂ ਦਲੀਲਾਂ ਨੂੰ ਹੁਣ ਉਹ ਲੋਕ ਵੀ ਸਮਝ ਸਕਣਗੇ ਜਿਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਤੋਂ ਦੂਰੀ ਹੈ। ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਦਾ ਰਾਹ ਪੱਧਰਾ ਕਰਨ ਸਬੰਧੀ ਫ਼ੈਸਲਾ ਸੁਣਾਣਿਆ ਸੀ। ਹੁਣ ਪੰਜ ਸਾਲ ਬਾਅਦ ਫ਼ੈਸਲੇ ਦਾ ਹਿੰਦੀ ਅਨੁਵਾਦ ਤਿਆਰ ਹੋ ਗਿਆ ਹੈ ਤੇ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ ’ਤੇ ਕਾਨੂੰਨ ਮੰਤਰੀ ਅਨੁਵਾਦ ਨੂੰ ਜਾਰੀ ਕਰਨਗੇ। ਉਂਜ ਤਾਂ ਸੁਪਰੀਮ ਕੋਰਟ ਦੇ ਫ਼ੈਸਲੇ ਅੰਗਰੇਜ਼ੀ ’ਚ ਹੀ ਹੁੰਦੇ ਹਨ ਪਰ ਕੋਰਟ ਹਿੰਦੀ ਦੇ ਖੇਤਰੀ ਭਾਸ਼ਾਵਾਂ ’ਚ ਵੀ ਫ਼ੈਸਲਿਆਂ ਦਾ ਅਨੁਵਾਦ ਕਰਵਾਉਂਦਾ ਹੈ। ਅਜੇ ਤੱਕ ਅਯੁੱਧਿਆ ਦਾ ਫ਼ੈਸਲਾ ਹਿੰਦੀ ’ਚ ਉਪਲੱਬਧ ਨਹੀਂ ਹੋ ਸਕਿਆ ਸੀ। ਪਿਛਲੇ ਦਿਨੀਂ ਵਿਧੀ ਸਾਹਿਤ ਪ੍ਰਕਾਸ਼ਨ ਨੇ ਹਿੰਦੀ ’ਚ ਅਨੁਵਾਦ ਤਿਆਰ ਕਰਵਾਇਆ ਹੈ।
Comments