11/02/2024
ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਅਮਲੋਹ ਸ਼ਹਿਰ ਅਧੀਨ ਪੈਂਦੇ ਪਿੰਡ ਸਾਲਾਣਾ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਪਿੰਡ ਸਾਲਾਨਾ ਤੋਂ ਰਾਸ਼ਨ ਵੰਡਣ ਦੀ ਸਕੀਮ ਸ਼ੁਰੂ ਕੀਤੀ ਹੈ। ਮਾਨ ਤੇ ਕੇਜਰੀਵਾਲ ਬਾਬਾ ਮਾੜੂ ਦਾਸ ਸਟੇਡੀਅਮ ਸਲਾਣਾ ਵਿਖੇ ਉਤਰੇ ਜਿੱਥੋਂ ਉਹ ਪਿੰਡ ਸਲਾਣਾ ਦੂਲਾ ਸਿੰਘ ਵਾਲਾ ਦੇ 14 ਘਰਾਂ ਵਿੱਚ ਮੁਫਤ ਰਾਸ਼ਨ ਵੰਡਣ ਲਈ ਗੱਡੀਆਂ ਦੇ ਕਾਫਲੇ ਵਿੱਚ ਰਵਾਨਾ ਹੋਏ। ਅਤੇ ਉਨ੍ਹਾਂ ਲੋਕਾਂ ਦੇ ਘਰ ਘਰ ਪੁੱਜ ਕੇ ਰਾਸ਼ਨ ਦਿੱਤਾ। ਜਿਸ ਵਿੱਚ ਪ੍ਰਤੀ ਮੈਂਬਰ ਪੰਜ ਪੰਜ ਕਿਲੋ ਆਟਾ ਸ਼ਾਮਲ ਹੈ। ਇਸ ਮੌਕੇ ਮੀਡੀਆ ਅਤੇ ਕਿਸੇ ਵੀ ਵਿਅਕਤੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਇਸ ਮੌਕੇ ਉਹਨਾਂ ਨਾਲ ਹਲਕਾ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਹਾਜ਼ਰ ਸਨ।
ਰਾਸ਼ਨ ਵੰਡਣ ਤੋਂ ਬਾਅਦ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਖੰਨਾ ਦੀ ਰੈਲੀ 'ਚ ਸ਼ਾਮਲ ਹੋਣ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਜਰੀਵਾਲ ਨੂੰ ਹੱਥ ਦੀ ਚੱਕੀ ਭੇਟ ਕੀਤੀ ਗਈ ਤੇ ਸਰਕਾਰ ਵੱਲੋਂ 24.49 ਲੱਖ ਲੋਕਾਂ ਤਕ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਦਾ ਉਦਘਾਟਨ ਕੀਤਾ ਗਿਆ।
ਪਹਿਲੇ ਪੜਾਅ ਲਈ 627 ਦੁਕਾਨਾਂ ਅਲਾਟ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਘਰ-ਘਰ ਜਾ ਕੇ ਰਾਸ਼ਨ ਨਾਲ ਸਬੰਧਤ ਵੀਡੀਓ ਵੀ ਦਿਖਾਈਆਂ ਗਈਆਂ। ਭਗਵੰਤ ਮਾਨ ਵੱਲੋਂ ਸੰਬੋਧਨ ਵੀ ਕੀਤਾ ਗਿਆ। 'ਆਪ' ਪਾਰਟੀ ਨੇ ਪਬਲਿਕ ਸੇਵਾਵਾਂ ਦੀ ਡੋਰਸਟੈੱਪ ਡਲਿਵਰੀ ਕੀਤੀ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਕੇ 'ਤੇ ਤਾਇਨਾਤ ਸਨ।
ਘਰ-ਘਰ ਰਾਸ਼ਨ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਹਰ ਮਹੀਨੇ ਘਰ ਬੈਠੇ ਰਾਸ਼ਨ ਮਿਲੇਗਾ। ਲਾਭਪਾਤਰੀਆਂ ਕੋਲ ਆਟੇ ਜਾਂ ਆਟੇ ਦੇ ਬਦਲੇ ਅਨਾਜ ਲੈਣ ਦਾ ਵਿਕਲਪ ਹੋਵੇਗਾ। ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਲਾਭਪਾਤਰੀ ਘੰਟਿਆਂਬੱਧੀ ਕਤਾਰਾਂ 'ਚ ਖੜ੍ਹੇ ਹੋਣ ਤੋਂ ਬਚਣਗੇ। ਇਸ ਤੋਂ ਇਲਾਵਾ ਅਨਾਜ ਦੀ ਕਾਲਾਬਾਜ਼ਾਰੀ 'ਤੇ ਵੀ ਰੋਕ ਲੱਗੇਗੀ।
コメント