05/02/2024
ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਕੋਟਲੀ ਸਥਿਤ ਰਿਲਾਇੰਸ ਪੰਪ ਨੇੜੇ ਵਾਪਰੇ ਭਿਆਨਕ ਹਾਦਸੇ ਇਕ ਮਹਿਲਾ ਡਾਕਟਰ ਦੀ ਮੌਤ ਤੇ ਦੋ ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਥਾਰ ਗੱਡੀ ਨੂੰ ਪਿੱਛੋਂ ਕਿਸੇ ਭਾਰੀ ਗੱਡੀ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ ਅਤੇ ਖ਼ੁਦ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਦਿੰਦਿਆਂ ਹੋਇਆਂ ਚੌਹਾਨ ਹਸਪਤਾਲ ਕੋਟਲੀ ਦੀ ਡਾਕਟਰ ਪ੍ਰੀਆ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਮਿਤੀ 3/2/2024 ਨੂੰ ਉਸਨੇ ਆਪਣੇ ਜਨਮ ਦਿਨ ਦੀ ਪਾਰਟੀ ਹੋਟਲ ਐਲਡੀ ਤਿਆਬਲੇ ਪਠਾਨਕੋਟ ਵਿਖੇ ਕੀਤੀ। ਉਸਨੇ ਦੱਸਿਆ ਕਿ ਉਸ ਨਾਲ ਉਸ ਦੀਆਂ 4 ਸਹੇਲੀਆਂ ਡਾਕਟਰ ਜੈਸਮੀਨ, ਅਲਕਾ, ਅਨੀਤਾ ਅਤੇ ਭਾਵਨਾ ਸਮੇਤ ਹੋਟਲ ਵਿੱਚ ਰਾਤ 10 ਵਜੇ ਪੁੱਜੀਆਂ। ਡਾਕਟਰ ਪ੍ਰੀਆ ਨੇ ਦੱਸਿਆ ਕਿ ਪਾਰਟੀ ਖਤਮ ਹੋਣ ਤੋਂ ਬਾਅਦ ਸਵੇਰ ਸਾਰ ਉਹ ਤੇ ਉਸ ਦੀਆਂ ਸਹੇਲੀਆਂ ਕਾਰ ਨੰਬਰ ਪੀਬੀ 35 ਏ ਜੀ 3985 ਇਮੇਜ ਹਾਂਡਾ ਜਿਸ ਨੂੰ ਅਲਕਾ ਚਲਾ ਰਹੀ ਸੀ ਤੇ ਉਹ ਵਾਪਸ ਚੌਹਾਨ ਹਸਪਤਾਲ ਵਾਪਸ ਆ ਰਹੀਆਂ ਸਨ ਤਾਂ ਹਸਪਤਾਲ ਤੋਂ ਪਹਿਲੇ ਰਿਲਾਇਸ ਪੰਪ ਤੇ ਉਹਨਾਂ ਨੇ ਕਿਸੇ ਕਾਰਨ ਗੱਡੀ ਨੂੰ ਰੋਕਿਆ ਜਿਸ ਦੇ ਉਪਰੰਤ ਉਹਨਾਂ ਦੇ ਪਿੱਛੋਂ ਮਹਿੰਦਰਾ ਗੱਡੀ ਨੰਬਰ ਪੀਬੀ 35 ਏਕੇ 2280 ਰੰਗ ਕਾਲਾ ਆ ਕੇ ਰੁਕੀ ਜਿਸ ਨੂੰ ਅੰਕਿਤ ਪੁੱਤਰ ਕਿਸ਼ੋਰ ਵਾਸੀ ਨਵਾਲਾ ਚਲਾ ਰਿਹਾ ਸੀ ਜਿਸਨੇ ਆਪਣੀ ਥਾਰ ਗੱਡੀ ਸਾਡੀ ਗੱਡੀ ਦੇ ਪਿੱਛੇ ਰੋਕ ਦਿੱਤੀ।
ਅਲਕਾ, ਡਾਕਟਰ ਜੈਸਮੀਨ ਅਤੇ ਮੈਂ ਕਾਰ ਦੇ ਵਿੱਚੋਂ ਨਿਕਲ ਕੇ ਕਾਰ ਤੇ ਪਿੱਛੇ ਚਲੇ ਗਏ, ਜਿਸ ਤੇ ਉਹਨਾਂ ਦੀ ਗੱਡੀ ਦੇ ਪਿਛਲੇ ਪਾਸੇ ਖੜ੍ਹੀ ਗੱਡੀ ਥਾਰ ਵਿੱਚੋਂ ਅੰਕਿਤ ਵੀ ਆਪਣੀ ਗੱਡੀ ਵਿੱਚੋਂ ਹੇਠਾਂ ਉਤਰ ਕੇ ਸੜਕ ਦੇ ਕਿਨਾਰੇ 'ਤੇ ਆ ਗਿਆ। ਕਾਰ ਵਿੱਚ ਅਨੀਤਾ ਤੇ ਭਾਵਨਾ ਬੈਠੀਆਂ ਰਹੀਆਂ ਇੰਨੇ ਨੂੰ ਕੋਈ ਅਣਪਛਾਤੀ ਵੱਡੀ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਥਾਰ ਗੱਡੀ ਦੇ ਪਿਛਲੇ ਪਾਸੇ ਤੇਜ਼ ਰਫਤਾਰ ਲਿਆ ਕੇ ਮਾਰ ਦਿੱਤੀ ਜਿਸ ਨਾਲ ਥਾਰ ਤੇ ਕਾਰ ਵਿਚਕਾਰ ਖੜ੍ਹੀ ਡਾਕਟਰ ਜੈਸਮੀਨ, ਅਲਕਾ ਅਤੇ ਅੰਕਿਤ ਦੇ ਵਿੱਚ ਆ ਕੇ ਥਾਰ ਗੱਡੀ ਵੱਜੀ ਜਿਸ ਨਾਲ ਡਾਕਟਰ ਜੈਸਮੀਨ ਦੇ ਗੰਭੀਰ ਸੱਟਾਂ ਲੱਗਣ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ ਅਤੇ ਅਲਕਾ ਅਤੇ ਅੰਕਿਤ ਨੂੰ ਗੰਭੀਰ ਸੱਟਾਂ ਲੱਗੀਆਂ। ਅਲਕਾ ਅਤੇ ਅੰਕਿਤ ਨੂੰ ਇਲਾਜ ਲਈ ਚੌਹਾਨ ਹਸਪਤਾਲ ਕੋਟਲੀ ਲਈ ਦਾਖਲ ਕਰਵਾਇਆ ਅਤੇ ਮ੍ਰਿਤਕ ਡਾਕਟਰ ਜੈਸਮੀਨ ਦੀ ਲਾਸ਼ ਸਰਕਾਰੀ ਹਸਪਤਾਲ ਪਠਾਨਕੋਟ ਰਖਵਾਈ ਗਈ ਹੈ। ਕੇਸ ਦੀ ਜਾਂਚ ਕਰ ਰਹੇ ਸਦਰ ਥਾਣਾ ਦੇ ਇਨਕੁਆਇਰੀ ਅਫਸਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡਾਕਟਰ ਪ੍ਰੀਆ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
Comments