05/02/2024
ਚੰਡੀਗੜ੍ਹ 'ਚ ਸਿੱਖਿਆ ਵਿਭਾਗ ਨੇ ਇਕ ਵਾਰ ਫਿਰ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਿੱਖਿਆ ਵਿਭਾਗ ਅਨੁਸਾਰ ਸਿੰਗਲ ਸ਼ਿਫਟ 'ਚ ਚੱਲਣ ਵਾਲੇ ਸਕੂਲ ਸਵੇਰੇ 8:10 ਤੋਂ ਦੁਪਹਿਰ 2:30 ਵਜੇ ਤਕ ਖੁੱਲ੍ਹਣਗੇ। ਇਸ ਦੇ ਨਾਲ ਹੀ ਬੱਚਿਆਂ ਦਾ ਸਮਾਂ ਦੁਪਹਿਰ 8:20 ਤੋਂ 2:20 ਤਕ ਹੋਵੇਗਾ। ਇਸੇ ਤਰ੍ਹਾਂ ਡਬਲ ਸ਼ਿਫਟ 'ਚ ਚੱਲਣ ਵਾਲੇ ਸਕੂਲਾਂ ਲਈ 6ਵੀਂ ਤੋਂ 12ਵੀਂ ਜਮਾਤਾਂ ਦਾ ਸਮਾਂ ਸਵੇਰੇ 7:50 ਤੋਂ 2:10 ਤਕ ਹੋਵੇਗਾ।
ਇਸੇ ਤਰ੍ਹਾਂ ਡਬਲ ਸ਼ਿਫਟ 'ਚ ਚੱਲਣ ਵਾਲੇ ਛੇਵੀਂ ਤੋਂ 12ਵੀਂ ਜਮਾਤ ਤਕ ਦੇ ਸਕੂਲ 'ਚ ਅਧਿਆਪਕਾਂ ਲਈ ਸਵੇਰੇ 7:50 ਵਜੇ ਤੋਂ ਲੈ ਕੇ 2:10 ਵਜੇ ਦਾ ਸਮਾਂ ਰਹੇਗਾ, ਪਰ ਵਿਦਿਆਰਥੀਆਂ ਲਈ ਆਉਣ ਦਾ ਸਮਾਂ ਸਵੇਰੇ 8 ਵਜੇ ਤੇ ਛੁੱਟੀ ਦਾ ਸਮਾਂ 1:15 ਵਜੇ ਰਹੇਗਾ। ਦੂਸਰੀ ਸ਼ਿਫਟ 'ਚ ਅਧਿਆਪਕ ਸਵੇਰੇ 10:50 'ਤੇ ਆਉਣਗੇ ਅਤੇ ਸ਼ਾਮ 5:10 'ਤੇ ਜਾਣਗੇ, ਪਰ ਵਿਦਿਆਰਥੀ ਦੁਪਹਿਰ 12:45 ਤੋਂ ਲੈ ਕੇ ਸ਼ਾਮ 5:00 ਵਜੇ ਤਕ ਪੜ੍ਹਾਈ ਕਰਨਗੇ।
Important Information for all
Schools @SchoolEduChd to revert to old winter timings. pic.twitter.com/QYDpgxHJwp
— Department of School Education, Chandigarh (@SchoolEduChd) February 4, 2024
Comments