ਲੁਧਿਆਣਾ, 25 ਜੂਨ
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਦਿਸਾਂ ਨਿਰਦੇਸਾਂ ਹੇਠ ਅੱਜ ਜਿਲ੍ਹੇ ਭਰ ਵਿਚ ਵੱਧ ਰਹੇ ਕਰੋਨਾ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਵਲੋ ਸਿਵਲ ਸਰਜਨ ਡਾ ਐਸ ਪੀ ਸਿੰਘ ਯੋਗ ਅਗਵਾਈ ਹੇਠ ਜਿਲ੍ਹਾ ਟੀਕਾਕਰਨ ਅਫਸਰ ਡਾ ਮਨੀਸਾ ਖੰਨਾ ਵੱਲੋਂ ਕਰੋਨਾ ਵੈਕਸੀਨ ਮੈਗਾ ਡਰਾਇਵ ਦਾ ਆਯੋਜਨ ਕੀਤਾ ਗਿਆ।
ਡਾ ਮਨੀਸਾ ਖੰਨਾ ਨੇ ਦੱਸਿਆ ਕਿ ਮੁਹਿੰਮ ਤਹਿਤ ਜਿਲ੍ਹੇ ਭਰ ਵਿੱਚ ਕੁੱਲ 475 ਮੈਗਾ ਕਰੋਨਾ ਕੈਪ ਲਗਾਏ ਗਏ, ਜਿਸ ਵਿਚ 12 ਤੋ 14 ਸਾਲ ਦੇ ਬੱਚੇ, 15 ਤੋ 17 ਦੇ ਬਾਲਗ ਅਤੇ 18 ਸਾਲ ਤੋ ਉਪਰ ਸਾਰੇ ਵਿਅਕਤੀਆ ਨੂੰ ਕਰੋਨਾ ਦਾ ਟੀਕਾਕਰਨ ਕੀਤਾ ਗਿਆ।
ਮੈਗਾ ਕੈਪਾਂ ਵਿਚ ਕਰੋਨਾ ਤੋ ਬਚਾਅ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ, ਜਿਵੇ ਕਿ ਮਾਸਕ ਪਾਉਣਾ, ਵਿਅਕਤੀ ਤੋ ਵਿਅਕਤੀ ਦੂਰੀ ਬਣਾ ਕੇ ਰੱਖਣਾ ਸ਼ਾਮਲ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਮੈਗਾ ਕੈਪਾਂ ਵਿਚ ਲੋਕਾਂ ਨੂੰ ਮੁਫਤ ਕਰੋਨਾ ਦੇ ਟੀਕੇ ਲਗਾਏ ਗਏ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ ਮਨੀਸਾ ਖੰਨਾ ਨੇ ਦੱਸਿਆ ਕਿ ਜਿਲ੍ਹੇ ਭਰ ਦੀਆਂ ਸਾਰੀਆਂ ਸਰਕਾਰੀ ਸੰਸਥਾਂਵਾਂ 'ਤੇ ਕਰੋਨਾ ਦੇ ਮੁਫਤ ਵਿਚ ਟੀਕੇ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ।
Comments