ਲੁਧਿਆਣਾ, 16 ਮਾਰਚ
ਅਜ਼ ਭਾਰਤੀਯ ਜਨਤਾ ਪਾਰਟੀ ਪੰਜਾਬ ਦੇ ਪੂਰਵ ਮਹਾਂਮੰਤਰੀ, ਪਰਵੀਨ ਬੰਸਲ, ਲੁਧਿਆਣਾ ਦੀਆਂ, ਕੁੱਝ ਸਮਾਜਿਕ ਸੰਸਥਾਵਾਂ ਦੇ ਆਗੂਆਂ ਨਾਲ਼ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਇੱਕ ਮੰਗ ਪਤਰ ਦੇਣ ਗਏ। ਇਹ ਮੰਗ ਪਤਰ ਕਮਿਸ਼ਨਰ ਸਾਹਿਬ ਦੇ ਵਜੋਂ ਜੁਆਇੰਟ ਕਮਿਸ਼ਨਰ ਸਤਿਕਾਰ ਯੋਗ ਸੋਮਿਆ ਮਿਸ਼ਰਾ ਜੀ ਨੂੰ ਦਿੱਤਾ ਗਿਆ। ਇਸ ਮੰਗ ਪਤੱਰ ਰਾਹੀਂ ਮੰਗ ਕੀਤੀ ਗਈ ਕਿ, ਸ਼ਹਿਰ ਅੰਦਰ, ਟੀ ਵੀ, ਸੋਸ਼ਲ ਮੀਡੀਆ ਅਤੇ ਜਗ੍ਹਾ ਜਗ੍ਹਾ ਤੇ ਤਾਂਤ੍ਰਿਕਾਂ ਦੇ ਪੋਸਟਰਾਂ ਲੱਗੇ ਹਨ। ਜਿੱਸ ਵਿੱਚ ਉਹ ਪਤੀ, ਪਤਨੀ ਜਾਂ ਪ੍ਰੇਮਿਕਾ ਨੂੰ ਵਸ਼ ਵਿੱਚ ਕਰਨ ਦਾ ਨੁਸਖ਼ਾ, ਕਾਲ਼ੇ ਇਲਮ ਰਾਹੀਂ ਹਰ ਕੰਮ ਨੂੰ ਸਿਰੇ ਚਾੜ੍ਹਨ ਦੀ ਗਰੰਟੀ, ਤਾਂਤਰਿਕ ਵਿਦਿਆ ਰਾਹੀਂ ਦੁਸ਼ਮਣਾਂ ਨੂੰ ਠੋਕਣ ਦਾ ਰਸਤਾ, ਮਨ ਚਾਹਾ ਪਿਆਰ ਪਾਉਣ ਲਈ ਵਿੱਦਿਆ, ਸੌਤਨ ਨੂੰ ਨੁਕਰੇ ਲਾਉਣ ਦੀ ਤਰਕੀਬ ਵਾਲ਼ੇ ਕੰਮ ਨੂੰ ਸੋ ਪ੍ਰਤੀਸ਼ਤ ਕਰਨ ਦੀ ਜਿੰਮੇਦਾਰੀ ਲੈਂਦੇ ਹਨ।
ਇਹ ਤਾਂਤ੍ਰਿਕ ਠੋਕ ਵਜਾ ਕੇ ਆਪਣਾ ਪਤਾ ਅਤੇ ਮੋਬਾਈਲ ਵੀ ਦਿੰਦੇ ਹਨ।
ਇਨ੍ਹਾਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਕਿ, ਤੂੰਸੀ ਜਾਣਦੇ ਹੋ, ਕਿ ਦੇਸ਼ ਵਿੱਚ ਅਜਿਹੇ ਕਾਂਡ ਸੁਨਣ ਨੂੰ ਮਿਲਦੇ ਹਨ, ਕਿ ਇਨ੍ਹਾਂ ਤਾਂਤ੍ਰਿਕਾਂ ਦੇ ਕਹਿਣ ਤੇ ਕਿੱਸੇ ਬੱਚੇ ਦੀ ਬੱਲੀ ਹੀ ਨਹੀਂ, ਪੂਰੇ ਪਰਿਵਾਰ ਦੇ ਮਰਨ ਦੀਆਂ ਵੀ ਖਬਰਾਂ ਆਉਂਦੀਆਂ ਹਨ।
ਜਿੱਸ ਤਰ੍ਹਾਂ ਇਹ ਤਾਂਤ੍ਰਿਕ ਠੋਕ ਕੇ ਗਰੰਟੀ ਕਰਦੇ ਹਨ, ਉਸ ਨਾਲ਼ ਨੌਜਵਾਨ ਪੀੜ੍ਹੀ, ਇਨ੍ਹਾਂ ਤਾਂਤ੍ਰਿਕਾਂ ਦੇ ਚੱਕਰ ਵਿੱਚ ਪੈ ਕੇ, ਆਪਣੇ ਪਿਆਰ ਲਈ, ਦੂਜੇ ਦੀ ਜਾਣ ਲੈਣ, ਅਤੇ ਆਪਣੀ ਜਾਣ ਦੇਣ ਤੋਂ ਨਹੀਂ ਡਰਦੇ। ਉੱਮਰ ਦਰਾਜ਼ ਲੋਕ ਵੀ ਪਰਿਵਾਰਿਕ ਮਸਲ੍ਹੇ ਦੇ ਹੱਲ ਲਈ ਇਨ੍ਹਾਂ ਤਾਂਤ੍ਰਿਕਾਂ ਤੇ ਭਰੋਸਾ ਕਰ ਕੇ ਕੱਲ ਨੂੰ ਕੋਈ ਵੱਡਾ ਕਾਂਡ ਕਰ ਸਕਦੇ ਹਨ ।
ਦੂਸਰਾ ਇਹ ਵੀ ਹੋ ਸੱਕਦਾ ਹੈ ਕਿ ਇਨ੍ਹਾਂ ਦੇ ਚੱਕਰ ਵਿੱਚ ਆਮ ਆਦਮੀ ਨਾਲ਼ ਠੱਗੀ ਹੋਣ ਤੇ ਉਹ ਸ਼ਰਮ ਕਰਕੇ ਪੁਲਿਸ ਵਿੱਚ ਸ਼ਿਕਾਇਤ ਦਰਜ਼ ਨਹੀਂ ਕਰਵਾਉਂਦਾ ਹੋਣ।
ਜਾਤਿ ਤੌਰ ਆਮ ਆਦਮੀ ਇਸ ਸਮਸਿਆ ਨੂੰ ਆਪਣੇ ਤੌਰ ਤੇ ਨਹੀਂ ਨਜਿੱਠ ਸਕਦਾ, ਇਸ ਲਈ ਕੱਲ੍ਹ ਨੂੰ ਕੋਈ ਵੱਡਾ ਕਾਂਡ ਹੋਵੇ, ਇਸ ਤੋਂ ਪਹਿਲਾਂ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਸ਼ਹਿਰ ਵਾਸੀਆਂ ਦੀ ਭਲਾਈ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਜਾਪਦੀ ਹੈ। ਉਨ੍ਹਾਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਨਸ਼ਾ ਵੇਚਣ ਵਾਲਿਆਂ ਕੋਲ਼ ਪੁਲਿਸ ਨਕਲ਼ੀ ਗਾਹਕ ਬਣ ਕੇ ਕਾਰਵਾਈ ਕਰਦੀ ਹੈ ਉਸੇ ਤਰ੍ਹਾਂ ਇਨ੍ਹਾਂ ਤੇ ਵੀ ਕਾਰਵਾਈ ਕਰਨਾ ਸਮਾਜ ਲਈ ਜਰੂਰੀ ਹੈ।
ਮੈਨੂੰ ਭਰੋਸਾ ਹੈ ਕਿ ਤੂੰਸੀ ਸਾਡੀ ਇਸ ਚਿੰਤਾ ਨਾਲ਼ ਸਹਿਮਤ ਹੋਵੋਗੇ । ਇਸ ਲਈ ਇਸ ਦੇ ਖ਼ਿਲਾਫ਼ ਜਲਦੀ ਅਤੇ ਸਖ਼ਤ ਕਾਰਵਾਈ ਕਰੋਂਗੇ। ਇਸ ਮੌਕੇ ਤੇ ਉਨ੍ਹਾਂ ਨਾਲ, ਕਪਿਸ਼ ਬਾਂਸਲ, ਕਿਰਪਾਲ ਸਿੰਘ, ਦੀਪ ਆਹੂਜਾ, ਗੁਰਦੀਪ ਵਾਲਿਆ, ਅਨੁਜ ਬਹਿਲ, ਕੁਲਵਿੰਦਰ ਕੁਮਾਰ, ਵੈਭਵ ਬਾਂਸਲ, ਰਾਜੇਸ਼ ਕੁਮਾਰ, ਅਜੇ ਸੋਂਧੀ, ਅਸ਼ੋਕ ਕੁਮਾਰ ਆਦਿ ਵੀ ਸ਼ਾਮਿਲ ਸਨ। ਸਤਿਕਾਰ ਯੋਗ ਜੁਆਇੰਟ ਕਮਿਸ਼ਨਰ ਸਾਹਿਬ ਨੇ ਉੱਚੇਜੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
Commentaires