google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਾਂਸਦਾਂ ਨੇ ਚਲਾਏ ਘਸੁੰਨ-ਮੁੱਕੇ,,ਕਲਰ ਧੂੰਆਂ ਉਡਾਉਣ ਵਾਲੇ ਨੌਜਵਾਨ ਦੀ ਸੰਸਦ 'ਚ ਕੁੱਟਮਾਰ ਦੀ ਵੀਡੀਓ ਵਾਇਰਲ

14/12/2023

ਲੋਕਤੰਤਰ ਦੇ ਮੰਦਰ ਵਿੱਚ ਬੁੱਧਵਾਰ ਨੂੰ ਸੁਰੱਖਿਆ ਚ ਕੁਤਾਹੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ। ਸਰਦ ਰੁੱਤ ਸੈਸ਼ਨ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਵਿੱਚ ਬੈਠੇ ਦੋ ਸ਼ਖ਼ਸਾਂ ਨੇ ਅਚਾਨਕ ਹੇਠਾਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਲੋਕ ਸਭਾ ਵਿੱਚ ਭਾਜੜ ਮੱਚ ਗਈ ਅਤੇ ਸਾਂਸਦ ਇੱਧਰ-ਉੱਧਰ ਦੌੜਨ ਲੱਗੇ। ਇਸ ਦੌਰਾਨ, ਕਲਰ ਸਮੋਕ ਨਾਲ ਲੋਕ ਸਭਾ ਵਿੱਚ ਧੂੰਆਂ ਧੂੰਆਂ ਹੋ ਗਿਆ। ਇਹ ਵੇਖ ਕੇ ਸਾਂਸਦਾਂ ਨੇ ਇਕ ਮੁਲਜ਼ਮ ਨੂੰ ਫੜ ਲਿਆ ਅਤੇ ਖੂਬ ਕੁੱਟਮਾਰ ਕੀਤੀ।


ਲੋਕ ਸਭਾ ਵਿੱਚ ਦਰਸ਼ਕ ਗੈਲਰੀ ਵਿੱਚੋਂ ਛਾਲ ਮਾਰ ਕੇ ਕਾਰਵਾਈ ਨੂੰ ਪ੍ਰਭਾਵਿਤ ਕਰਨ ਵਾਲੇ ਮੁਲਾਜ਼ਮ ਨੂੰ ਸਾਂਸਦਾਂ ਨੇ ਖੂਬ ਕੁੱਟਿਆ। ਇਸ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।



ਇਸ ਵੀਡੀਓ ਵਿੱਚ ਕਾਰਵਾਈ ਦੌਰਾਨ ਵੱਖ-ਵੱਖ ਰਹਿਣ ਵਾਲੇ ਸਾਂਸਦ ਇਕੱਠੇ ਹੋ ਕੇ ਮੁਲਜ਼ਮ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਪਹਿਲਾਂ ਕੁੱਟਿਆ ਅਤੇ ਫਿਰ ਸੁਰੱਖਿਆ ਮੁਲਾਜ਼ਮਾਂ ਨੂੰ ਸੌਂਪ ਦਿੱਤਾ।


ਸੰਸਦ ਦੇ ਅੰਦਰ ਅਤੇ ਬਾਹਰ ਹੰਗਾਮਾ

ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਦੋ ਮਾਮਲੇ ਸਾਹਮਣੇ ਆਏ। ਇਕ ਮਾਮਲਾ ਸੰਸਦ ਦੇ ਅੰਦਰ ਦਾ ਤਾਂ ਦੂਜਾ ਮਾਮਲਾ ਸੰਸਦ ਭਵਨ ਦੇ ਬਾਹਰ ਦਾ ਹੈ। ਸੰਸਦ ਭਵਾਨ ਦੇ ਅੰਦਰ ਭਾਜੜ ਪਾਉਣ ਵਾਲੇ ਅਤੇ ਬਾਹਰ 'ਤਾਨਾਸ਼ਾਹੀ ਨਹੀਂ ਚੱਲੇਗੀ' ਦਾ ਨਾਅਰਾ ਲਗਾਉਣ ਵਾਲਿਆਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਗ੍ਰਿਫ਼ਤਾਰ ਕੀਤਾ। ਸੰਸਦ ਦੇ ਅੰਦਰੋਂ ਦੋ ਅਤੇ ਬਾਹਰੋਂ ਵੀ ਦੋ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ।


ਸੰਸਦ ਦੀ ਕਾਰਵਾਈ ਮੁਲਤਵੀ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਅੱਜ ਜੋ ਘਟਨਾ ਹੋਈ ਉਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਵਾ ਹੈ ਅਤੇ ਗੰਭੀਰ ਵੀ ਹੈ..। ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਅਤੇ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਕ ਵਿਆਪਕ ਸਮੀਖਿਆ ਕੀਤੀ ਜਾਵੇਗੀ।



Comments


Logo-LudhianaPlusColorChange_edited.png
bottom of page