13/03/2024
ਕੋਆਪਰੇਟਿਵ ਸੁਸਾਇਟੀ ਸੁਰਸਿੰਘ ਦੇ ਸੈਕਟਰੀ ਵੱਲੋਂ ਕਥਿਤ ਤੌਰ ’ਤੇ ਮੈਂਬਰਾਂ ਨਾਲ ਮਿਲ ਕੇ ਆਪਣੇ ਰਿਸ਼ਤੇਦਾਰਾਂ ਨੂੰ 13 ਲੱਖ ਤੋਂ ਵੱਧ ਦਾ ਫਾਇਦਾ ਦੇਣ ਦੇ ਦੋਸ਼ ਹੇਠ ਥਾਣਾ ਭਿੱਖੀਵਿੰਡ ਵਿਖੇ ਦਸ ਲੋਕਾਂ ਖਿਲਾਫ ਧੋਖਾਧੜੀ ਕਰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਔਰਤਾਂ ਦੇ ਨਾਂ ਵੀ ਸ਼ਾਮਲ ਹਨ। ਨਿਸ਼ਾਨ ਸਿੰਘ ਵਾਸੀ ਸੁਰਸਿੰਘ ਨੇ 12 ਜਨਵਰੀ ਨੂੰ ਇਕ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਸਹਿਕਾਰੀ ਸਭਾ ਸੁਰਸਿੰਘ ਦੇ ਸੈਕਟਰੀ ਸਤਬੀਰ ਸਿੰਘ ਵੱਲੋਂ ਸੁਸਾਇਟੀ ਮੈਂਬਰਾਂ ਨਾਲ ਮਿਲ ਕੇ ਬੈਂਕ ਨਾਲ ਧੋਖਾ ਕਰਦਿਆਂ ਆਪਣੇ ਰਿਸ਼ਤੇਦਾਰਾਂ ਨੂੰ 13 ਲੱਖ 3 ਹਜ਼ਾਰ 59 ਰੁਪਏ ਦਾ ਲਾਭ ਦਿੱਤਾ ਦਿੱਤਾ ਹੈ। ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਆਰਥਿਕ ਅਪਰਾਧ ਸ਼ਾਖਾ ਅਤੇ ਸਾਈਬਰ ਕ੍ਰਾਈਮ ਵੱਲੋਂ ਕਰਨ ਉਪਰੰਤ ਐੱਸਐੱਸਪੀ ਦੇ ਹੁਕਮਾਂ ’ਤੇ ਉਕਤ ਮਾਮਲੇ ਸਬੰਧੀ ਸੈਕਟਰੀ ਸਤਬੀਰ ਸਿੰਘ ਤੋਂ ਇਲਾਵਾ ਕੈਸ਼ੀਅਰ ਮਨਕੀਰਤ ਸਿੰਘ ਵਾਸੀ ਬਲ੍ਹੇਰ, ਸੇਲਜਮੈਨ ਗੁਰਬੀਰ ਸਿੰਘ, ਪ੍ਰਧਾਨ ਮੁਖਤਿਆਰ ਸਿੰਘ, ਮੈਂਬਰ ਜਸਵਿੰਦਰ ਸਿੰਘ, ਉੱਪ ਪ੍ਰਧਾਨ ਕੁਲਵੰਤ ਕੌਰ ਸਾਰੇ ਵਾਸੀ ਸੁਰਸਿੰਘ, ਸੁਭਾਗ ਸਿੰਘ, ਸਵਰਨ ਸਿੰਘ ਵਾਸੀ ਵੀਰਮ, ਬਲਦੇਵ ਸਿੰਘ, ਸੁਖਦੇਵ ਸਿੰਘ ਵਾਸੀ ਵੱਟੂ ਭੱਟੀ ਫਿਰੋਜਪੁਰ ਨੂੰ ਨਾਮਜਦ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਹਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
留言