google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਿਰਫ਼ 1,622 ਰੁਪਏ 'ਚ ਫਲਾਈਟ ਰਾਹੀਂ ਪਹੁੰਚੋ ਅਯੁੱਧਿਆ, ਇਨ੍ਹਾਂ ਸ਼ਹਿਰਾਂ 'ਚ ਮਿਲ ਰਿਹਾ ਆਫਰ

24/01/2024

ਅਯੁੱਧਿਆ ਰਾਮ ਮੰਦਿਰ ਦੀ ਪ੍ਰਾਮ ਪ੍ਰਤਿਸ਼ਠਾ ਪੂਰੀ ਹੋ ਚੁੱਕੀ ਹੈ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਇਸ ਉਤਸਵ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੇਸ਼ 'ਚ ਬੀਤੇ ਦਿਨ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।

ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਰਾਮ ਮੰਦਰ ਦੇ ਦਰਸ਼ਨਾਂ ਲਈ ਆ ਰਹੇ ਹਨ। ਅਜਿਹੇ 'ਚ ਸਪਾਈਸਜੈੱਟ ਏਅਰਲਾਈਨ ਨੇ ਇਸ ਪਲ ਨੂੰ ਖਾਸ ਬਣਾਉਣ ਲਈ ਆਫਰ ਦਾ ਐਲਾਨ ਕੀਤਾ ਹੈ। ਸਪਾਈਸਜੈੱਟ ਨੇ ਅਯੁੱਧਿਆ ਲਈ ਸਸਤੀਆਂ ਉਡਾਣਾਂ ਦਾ ਐਲਾਨ ਕੀਤਾ ਹੈ। ਕੰਪਨੀ ਇਸ ਆਫਰ ਨੂੰ ਦੇਸ਼ ਦੇ ਕਈ ਸ਼ਹਿਰਾਂ 'ਚ ਸ਼ੁਰੂ ਕਰੇਗੀ।


ਕੰਪਨੀ ਨੇ ਇਸ ਆਫਰ 'ਚ 1,622 ਰੁਪਏ ਦੀਆਂ ਫਲਾਈਟ ਟਿਕਟਾਂ ਦਿੱਤੀਆਂ ਹਨ। ਕੰਪਨੀ ਮੁਤਾਬਕ ਹੁਣ ਮੁੰਬਈ-ਗੋਆ, ਦਿੱਲੀ-ਜੈਪੁਰ ਅਤੇ ਗੁਹਾਟੀ-ਬਾਗਡੋਗਰਾ ਵਰਗੀਆਂ ਕਈ ਘਰੇਲੂ ਉਡਾਣਾਂ ਦੀਆਂ ਟਿਕਟਾਂ ਸਿਰਫ 1,622 ਰੁਪਏ 'ਚ ਉਪਲਬਧ ਹੋਣਗੀਆਂ। ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਕੁਝ ਹੋਰ ਸ਼ਹਿਰਾਂ ਵਿਚ ਵੀ ਅਜਿਹੇ ਕਿਰਾਏ 'ਤੇ ਉਡਾਣ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।


  • ਕਦੋਂ ਤੋਂ ਸ਼ੁਰੂ ਹੈ ਆਫਰ

ਸਪਾਈਸਜੈੱਟ ਦਾ ਇਹ ਆਫਰ 22 ਜਨਵਰੀ 2024 ਤੋਂ ਸ਼ੁਰੂ ਹੋਇਆ ਹੈ ਤੇ 28 ਜਨਵਰੀ 2024 ਨੂੰ ਖਤਮ ਹੋਵੇਗਾ। ਇਸ ਆਫਰ ਵਿੱਚ ਤੁਸੀਂ 30 ਸਤੰਬਰ 2024 ਤਕ ਉਡਾਣਾਂ ਬੁੱਕ ਕਰ ਸਕਦੇ ਹੋ। ਇਹ ਆਫਰ ਸਿਰਫ ਕੁਝ ਸ਼ਹਿਰਾਂ 'ਚ ਹੀ ਲਾਂਚ ਕੀਤਾ ਗਿਆ ਹੈ। ਇਸ ਪੇਸ਼ਕਸ਼ ਦਾ ਫਾਇਦਾ ਇਹ ਹੈ ਕਿ ਸੀਟਾਂ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਅਲਾਟ ਕੀਤੀਆਂ ਜਾਂਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਗਰੁੱਪ ਬੁਕਿੰਗ 'ਤੇ ਇਸ ਦਾ ਲਾਭ ਨਹੀਂ ਮਿਲਦਾ। ਇਸ ਤੋਂ ਇਲਾਵਾ ਇਸ ਆਫਰ ਨੂੰ ਕਿਸੇ ਹੋਰ ਆਫਰ ਨਾਲ ਮਿਲਾਇਆ ਨਹੀਂ ਜਾ ਸਕਦਾ। ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਟਿਕਟ ਕੈਂਸਲ ਕਰਦੇ ਹੋ ਤਾਂ ਕੈਂਸਲੇਸ਼ਨ ਚਾਰਜ ਦੇ ਨਾਲ ਪੈਸੇ ਵਾਪਸ ਕਰ ਦਿੱਤੇ ਜਾਣਗੇ।

  • ਡਾਇਰੈਕਟ ਫਲਾਈਟ

ਸਪਾਈਸਜੈੱਟ 1 ਫਰਵਰੀ ਤੋਂ ਅਯੁੱਧਿਆ ਲਈ ਸਿੱਧੀ ਕੁਨੈਕਟੀਵਿਟੀ ਨਾਲ ਉਡਾਣਾਂ ਸ਼ੁਰੂ ਕਰੇਗੀ। ਇਹ ਉਡਾਣ ਕਈ ਹੋਰ ਸ਼ਹਿਰਾਂ ਜਿਵੇਂ ਕਿ ਚੇਨਈ, ਅਹਿਮਦਾਬਾਦ, ਦਿੱਲੀ, ਮੁੰਬਈ, ਬੈਂਗਲੁਰੂ, ਜੈਪੁਰ, ਪਟਨਾ ਅਤੇ ਦਰਭੰਗਾ ਵਿੱਚ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਆਫਰ ਵਿੱਚ ਅਯੁੱਧਿਆ ਆਉਣ-ਜਾਣ ਵਾਲੀਆਂ ਨਵੀਆਂ ਫਲਾਈਟਾਂ ਦੀ ਇਨਵੈਂਟਰੀ ਵੀ ਸ਼ਾਮਲ ਹੈ।

Comments


Logo-LudhianaPlusColorChange_edited.png
bottom of page