10/01/2024
ਪੰਜਾਬ ’ਚ ਮੰਗਲਵਾਰ ਨੂੰ ਵੀ ਕਈ ਜ਼ਿਲ੍ਹਿਆਂ ’ਚ ਸਵੇਰੇ ਨੌਂ ਵਜੇ ਤੱਕ ਸੰਘਣੀ ਧੁੰਦ ਛਾਈ ਰਹੀ ਤੇ ਦਿਸਣ ਹੱਦ 20 ਤੋਂ 50 ਮੀਟਰ ਦਰਮਿਆਨ ਰਹੀ। ਹਵਾ ’ਚ ਨਮੀ ਦੀ ਮਾਤਰਾ 95 ਤੋਂ 100 ਫ਼ੀਸਦ ਤੱਕ ਪੁੱਜ ਜਾਣ ਕਾਰਨ ਤ੍ਰੇਲ ਮੀਂਹ ਵਾਂਗ ਡਿੱਗੀ। ਦਿਨ ਦੇ ਤਾਪਮਾਨ ’ਚ ਮੰਗਲਵਾਰ ਨੂੰ ਵੀ 10 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਅੰਮ੍ਰਿਤਸਰ ਤੇ ਲੁਧਿਆਣਾ ਸਭ ਤੋਂ ਠੰਢੇ ਰਹੇ। ਦੋਵਾਂ ਸ਼ਹਿਰਾਂ ’ਚ ਲਗਾਤਾਰ ਦੂਜੇ ਦਿਨ ਵੀ ਦਿਨ ਤੇ ਰਾਤ ਦੇ ਤਾਪਮਾਨ ’ਚ ਤਿੰਨ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਅੰਮ੍ਰਿਤਸਰ ’ਚ ਦਿਨ ਦਾ ਤਾਪਮਾਨ 9.5 ਤੇ ਰਾਤ ਦਾ 6.7, ਲੁਧਿਆਣੇ ’ਚ ਦਿਨ ਦਾ ਤਾਪਮਾਨ 10.6 ਤੇ ਰਾਤ ਦਾ ਤਾਪਮਾਨ 7.6 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 14 ਜਨਵਰੀ ਤੱਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਧੁੰਦ ਕਾਰਨ ਸੜਕੀ, ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਰਹੀ। ਅੰਮ੍ਰਿਤਸਰ ਹਵਾਈ ਅੱਡੇ ਦੁਬਈ, ਸ਼ਿਮਲਾ ਤੇ ਦਿੱਲੀ ਦੀਆਂ ਉਡਾਣਾਂ ਲੇਟ ਰਹੀਆਂ। ਦੁਬਈ ਤੇ ਸ਼ਿਮਲੇ ਦੇ ਜਹਾਜ਼ ਤਿੰਨ ਘੰਟੇ ਤੋਂ ਜ਼ਿਆਦਾ ਦੇਰ ਨਾਲ ਉੱਡੇ।
Comments