google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸੂਬੇ ’ਚ 11 ਮਾਰਚ ਤੱਕ ਮੌਸਮ ਰਹੇਗਾ ਖ਼ੁਸ਼ਕ, ਇਸ ਮਿਤੀ ਤੋਂ ਮੁੜ ਮੀਂਹ ਪੈਣ ਦੀ ਸੰਭਾਵਨਾ

08/03/2024

ਸੂਬੇ ’ਚ ਮੌਸਮ 11 ਮਾਰਚ ਤੱਕ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। 12 ਮਾਰਚ ਤੋਂ ਬਾਅਦ ਮੌਸਮ ਬਦਲੇਗਾ ਤੇ ਪੰਜਾਬ ਦੇ ਕੁਝ ਇਕ ਇਲਾਕਿਆਂ ’ਚ ਬਾਰਿਸ਼ ਹੋਣ ਦਾ ਅਨੁਮਾਨ ਹੈ। ਵੀਰਵਾਰ ਨੂੰ ਪੰਜਾਬ ਦੇ ਕੁਝ ਹਿੱਸਿਆਂ ’ਚ ਬੱਦਲ ਛਾਏ ਰਹੇ ਜਦਕਿ ਫਿਰ ਧੁੱਪ ਨਿਕਲ ਆਈ। ਜ਼ਿਲ੍ਹਾ ਪਟਿਆਲਾ ਦਾ ਦਿਨ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣੇ ’ਚ ਦਿਨ ਦਾ ਤਾਪਮਾਨ 23 ਡਿਗਰੀ, ਪਠਾਨਕੋਟ ’ਚ 25.6 ਡਿਗਰੀ ਤੇ ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ’ਚ ਵੀਰਵਾਰ ਸਵੇਰੇ ਹਲਕੇ ਬੱਦਲ ਛਾਏ ਰਹੇ ਤੇ ਕੁਝ ਸਮੇਂ ਲਈ ਹਲਕੀ ਬੁੰਦਾਬਾਂਦੀ ਵੀ ਹੋਈ ਜਦਕਿ ਬਾਅਦ ਦੁਪਹਿਰ ਧੁੱਪ ਨਿਕਲ ਆਈ। ਧੁੱਪ ਨਾਲ ਤੇਜ਼ ਹਵਾ ਚੱਲਣ ਦਾ ਸਿਲਸਿਲਾ ਜਾਰੀ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪੀਕੇ ਕਿੰਗਰਾ ਨੇ ਕਿਹਾ ਕਿ 11 ਮਾਰਚ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 12 ਮਾਰਚ ਤੋਂ ਬਾਅਦ ਮੌਸਮ ਮੁੜ ਰੁਖ਼ ਬਦਲੇਗਾ ਤੇ ਪੰਜਾਬ ’ਚ ਕਈ ਥਾਈਂ ਬਾਰਿਸ਼ ਹੋ ਸਕਦੀ ਹੈ।

Comments


Logo-LudhianaPlusColorChange_edited.png
bottom of page