google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 50 'ਚ ਸੜ੍ਹਕ ਦੇ ਨਿਰਮਾਣ ਕਾਰਜ਼ ਦਾ ਉਦਘਾਟਨ


ਲੁਧਿਆਣਾ, 01 ਸਤੰਬਰ

ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਵਾਰਡ ਨੰਬਰ 50 ਅਧੀਨ ਵਿਸ਼ਕਰਮਾ ਕਲੋਨੀ, ਮੇਨ ਮਾਰਕੀਟ ਰੋਡ ਵਾਲੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ। ਇਸ ਸੜ੍ਹਕ 'ਤੇ ਕਰੀਬ 38 ਲੱਖ 93 ਹਜ਼ਾਰ ਰੁਪਏ ਦੀ ਲਾਗਤ ਆਵੇਗੀ।

ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਵੀ ਮੌਜੂਦ ਸਨ।


ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਮੌਕੇ ਵਿਧਾਇਕ ਸਿੱਧੂ ਨੇ ਦੱਸਿਆ ਕਿ ਵਿਸ਼ਕਰਮਾ ਕਲੋਨੀ, ਮੇਨ ਮਾਰਕੀਟ ਰੋਡ ਵਾਲੀ ਕਰੀਬ ਇੱਕ ਕਿਲੋਮੀਟਰ ਸੜ੍ਹਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜ੍ਹਕ ਦਾ ਜਲਦ ਨਿਰਮਾਣ ਕਾਰਜ਼ ਮੁਕੰਮਲ ਕਰਕੇ ਹਲਕਾ ਵਾਸੀਆਂ ਨੂੰ ਸਮਰਪਿਤ ਕੀਤੀ ਜਾਵੇਗੀ ਤਾਂ ਜੋ ਰਾਹਗੀਰਾਂ ਨੂੰ ਇਸਦਾ ਲਾਭ ਮਿਲ ਸਕੇ।


ਉਨ੍ਹਾ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਨਿਰਮਾਣ ਕਾਰਜ਼ ਤੈਅ ਸਮੇਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ। ਉਨ੍ਹਾ ਕਿਹਾ ਕਿ ਸੜ੍ਹਕ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲ ਮਟੀਰੀਅਲ ਵਿੱਚ ਕੋਈ ਖਾਮੀ ਨਹੀਂ ਹੋਣੀ ਚਾਹੀਦੀ, ਬੇਨਿਯਮੀ ਪਾਏ ਜਾਣ ਤੇ ਸਬੰਧਤ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਵਿਧਾਇਕ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਲੋਕਾਂ ਦੀ ਸਰਕਾਰ ਵੱਲੋਂ ਹਰ ਘਰ ਤੱਕ ਗਲੀ ਤੇ ਸੜ੍ਹਕ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ।


ਇਸ ਮੌਕੇ ਅਰਸ਼ਦੀਪ ਸਿੰਘ ਬਿੱਲਾ, ਗੁਰਮੀਤ ਸਿੰਘ ਨਿੱਝਰ, ਕੈਪਟਨ ਪਰਮ, ਸੋਹਣ ਪਾਲ, ਚੌਧਰੀ ਸਤੀਸ਼ ਕੁਮਾਰ, ਜਗਤਾਰ ਸਿੰਘ ਤਾਰੀ, ਪਰਵਿੰਦਰ ਸੋਹਲ, ਕੌਸ਼ਲਿਆ ਦੇਵੀ, ਪ੍ਰਵੀਨ ਕੁਮਾਰ ਸ਼ਰਮਾ, ਸੋਹਣ ਸਿੰਘ ਪਰਵਾਹਾ, ਰੂਬੀ, ਜਨਕ ਰਾਜ, ਮਹਾਜਨ, ਬਿੱਲਾ, ਬਲਵੰਤ ਸਿੰਘ, ਪੀਟਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾਵਾਸੀ ਵੀ ਮੌਜੂਦ ਸਨ।

Comments


Logo-LudhianaPlusColorChange_edited.png
bottom of page