25/02/2024
ਸਿੱਧੂ ਮੂਸੇਵਾਲਾ ਹੱਤਿਆ ਕਾਂਡ ਮਾਮਲੇ ਵਿਚ ਮੁਲਜ਼ਮਾਂ ਵੱਲੋਂ ਖੁਦ ਨੂੰ ਬੇਕਸੂਰ ਹੋਣ ਦੇ ਦਾਅਵੇ ਪੇਸ਼ ਕਰਨ ਦਾ ਸਿਲਸਿਲਾ ਜਾਰੀ ਹੈ। ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਾਸੀ ਜਗਤਾਰ ਸਿੰਘ ਨੇ ਵੀ ਮਾਨਸਾ ਦੀ ਅਦਾਲਤ ’ਚ ਡਿਸਚਾਰਜ ਦੀ ਅਪੀਲ ਦਾਇਰ ਕੀਤੀ ਹੈ। ਉਸ ਨੇ ਵਕੀਲ ਜ਼ਰੀਏ ਮਾਨਸਾ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਕਿਹਾ ਹੈ ਕਿ ਉਸ ਦਾ ਹੱਤਿਆ ਕਾਂਡ ਵਿਚ ਕੋਈ ਰੋਲ ਨਹੀਂ ਹੈ। ਉਸ ਨੂੰ ਇਸ ਕੇਸ ’ਚੋਂ ਡਿਸਚਾਰਜ ਕੀਤਾ ਜਾਵੇ। ਮੁਲਜ਼ਮ ਜਗਤਾਰ ਸਿੰਘ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਗਤਾਰ ’ਤੇ ਦੋਸ਼ ਹੈ ਕਿ ਮੁਲਜ਼ਮ ਸਿੱਧੂ ਮੂੁਸੇਵਾਲਾ ਨਾਲ ਈਰਖਾ ਰੱਖਦਾ ਸੀ ਅਤੇ ਉਸ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਗਵਾਏ ਸਨ। ਇਨ੍ਹਾਂ ਕੈਮਰਿਆਂ ਤੋਂ ਇਹ ਸਿੱਧੂ ਮੂਸੇਵਾਲਾ ’ਤੇ ਨਜ਼ਰ ਰੱਖਦਾ ਸੀ ਅਤੇ ਉਸ ਦੀ ਰੇਕੀ ਕਰਦਾ ਸੀ। ਦੋਸ਼ ਹੈ ਕਿ ਹੱਤਿਆ ਦੇ ਦਿਨ ਵੀ ਉਸ ਨੇ ਹੀ ਇਹ ਸੂਚਨਾ ਦਿੱਤੀ ਸੀ ਕਿ ਸਿੱਧੂ ਮੂਸੇਵਾਲਾ ਘਰੋਂ ਬਿਨਾਂ ਬੁਲੇਟ ਪਰੂਫ ਗੱਡੀ ਦੇ ਨਿਕਲ ਚੁੱਕਾ ਹੈ ਅਤੇ ਸੁਰੱਖਿਆ ਮੁਲਾਜ਼ਮ ਵੀ ਉਸ ਦੇ ਨਾਲ ਨਹੀਂ ਹਨ।
Comentários