15/02/2024
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ‘ਰੇਲ ਰੋਕੋ’ ਸੱਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ’ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਯਾਤਰੀ ਟਰੇਨਾਂ ਕੀਤੀਆਂ ਰੱਦ
ਜਦੋਂ ਕਿ 'ਰੇਲ ਰੋਕੋ' ਸੱਦੇ ਕਾਰਨ ਰੇਲਵੇ ਮੰਤਰਾਲੇ ਨੇ ਬਰਨਾਲਾ ਸਟੇਸ਼ਨ 'ਤੇ ਦੁਪਹਿਰ 3.45 ਵਜੇ ਆਉਣ ਵਾਲੀ ਅਪ 04547 ਅੰਬਾਲਾ ਬੰਠਿਡਾ ਪੈਸੰਜਰ ਟਰੇਨ ਅਤੇ ਸ਼ਾਮ 4.30 ਵਜੇ ਆਉਣ ਵਾਲੀ ਡਾਊਨ 14735 ਗੰਗਾਨਗਰ ਅੰਬਾਲਾ ਪੈਸੰਜਰ ਟਰੇਨ ਨੂੰ ਰੱਦ ਕਰ ਦਿੱਤਾ ਹੈ।
ਬਰਨਾਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਦੇ ਨਾਲ ਹੀ 12 ਵਜੇ ਤੋਂ 4 ਵਜੇ ਤੱਕ ਆਉਣ ਵਾਲੀਆਂ ਸੱਤ ਮਾਲ ਗੱਡੀਆਂ ਨੂੰ ਵੀ ਹੋਰ ਰੇਲਵੇ ਜੰਕਸ਼ਨ ਸਟੇਸ਼ਨਾਂ 'ਤੇ ਰੋਕ ਦਿੱਤਾ ਗਿਆ ਹੈ।
ਸ਼ਤਾਬਦੀ ਐਕਸਪ੍ਰੈਸ ਫਿਰ ਹੋਈ ਰਵਾਨਾ
ਵੀਰਵਾਰ ਨੂੰ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਐਕਸਪ੍ਰੈਸ ਨੂੰ ਬਿਆਸ ਰੇਲਵੇ ਸਟੇਸ਼ਨ 'ਤੇ ਖਾਲੀ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸ ਰੇਲਗੱਡੀ ਨੂੰ ਸਾਫ਼ ਕਰਕੇ ਵਾਪਸ ਲੁਧਿਆਣਾ ਲੈ ਕੇ ਨਵੀਂ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ।ਅਜਿਹੀ ਸਥਿਤੀ 'ਚ ਜਿਨ੍ਹਾਂ ਯਾਤਰੀਆਂ ਨੇ ਅੰਮ੍ਰਿਤਸਰ ਤੋਂ ਟਿਕਟਾਂ ਬੁੱਕ ਕਰਵਾਈਆਂ ਹਨ। ਉਹ ਕਿਸੇ ਵੀ ਹੋਰ ਤਰੀਕੇ ਨਾਲ ਬਿਆਸ ਰੇਲਵੇ ਸਟੇਸ਼ਨ ਜਾਂ ਲੁਧਿਆਣਾ ਰੇਲਵੇ ਸਟੇਸ਼ਨ ਤੱਕ ਪਹੁੰਚ ਸਕਦੇ ਹਨ ਅਤੇ ਸ਼ਤਾਬਦੀ ਐਕਸਪ੍ਰੈਸ ਫੜ ਸਕਦੇ ਹਨ।
ਸ਼ਾਨ-ਏ-ਪੰਜਾਬ ਐਕਸਪ੍ਰੈਸ ਵੀ ਹੋਈ ਪ੍ਰਭਾਵਿਤ
ਇਸੇ ਤਰ੍ਹਾਂ ਰੇਲਗੱਡੀ ਨੰਬਰ 12497 ਸ਼ਾਨ-ਏ-ਪੰਜਾਬ ਐਕਸਪ੍ਰੈਸ ਦਾ ਸ਼ਡਿਊਲ ਵੀ ਬਿਆਸ ਰੇਲਵੇ ਸਟੇਸ਼ਨ 'ਤੇ ਖਾਲੀ ਹੋਣ ਤੋਂ ਬਾਅਦ ਉਸੇ ਥਾਂ ਤੋਂ ਵਾਪਸ ਭੇਜਣ ਲਈ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਰਵਾਨਾ ਹੋਣ ਵਾਲੀਆਂ ਸਾਰੀਆਂ ਟਰੇਨਾਂ ਆਪਣੇ ਨਿਰਧਾਰਤ ਸਮੇਂ 'ਤੇ ਰਵਾਨਾ ਹੋਈਆਂ। ਕਿਸਾਨਾਂ ਵੱਲੋਂ ਦੁਪਹਿਰ 12:00 ਤੋਂ 4:00 ਵਜੇ ਤੱਕ ਰੇਲਵੇ ਟ੍ਰੈਕ ਜਾਮ ਕਰਨਾ ਪੈਂਦਾ ਹੈ, ਜਿਸ ਕਾਰਨ ਸਵਾਰੀਆਂ ਨੂੰ ਸਵੇਰ ਵੇਲੇ ਆਉਣ-ਜਾਣ ਵਾਲੀ ਕਿਸੇ ਵੀ ਰੇਲਗੱਡੀ ਵਿੱਚ ਕੋਈ ਦਿੱਕਤ ਨਹੀਂ ਆਈ।
Comments