01 MAY,2022
ਅਖਿਲ ਭਾਰਤਵਰਸ਼ੀਯ ਬ੍ਰਾਹਮਣ ਸਭਾ ਪੰਜਾਬ ਵਲੋਂ ਭਗਵਾਨ ਪਰਸ਼ੂਰਾਮ ਜੀ ਦੇ ਜੀਵਲ ਅਤੇ ਰਚਨਾ ਸੰਬੰਧੀ ਲੁਧਿਆਣਾ ਦੇ ਪੈਨ਼ਸ਼ਨਰਜ਼ ਭਵਨ ਵਿਖੇ ਉਹਨਾਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਖਾਸ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ । ਇਸ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਵੱਖ ਵੱਖ ਬ੍ਰਾਹਮਣ ਸਭਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਐਸੋਸ਼ੀਏਟ ਪ੍ਰੋਫੈਸਰ ਸ੍ਰੀਮਤੀ ਨਰੋਤਮਾ ਸ਼ਰਮਾ ਵੇ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਅਤੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਸਮੁੱਚੇ ਬ੍ਰਾਹਮਣ ਸਮਾਜ ਨੂੰ ਅਪੀਲ ਕੀਤੀ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਤੇ ਵਿਰਸੇ ਨਾਲ ਜੋੜੋ ਅਤੇ ਆਪਣੇ ਇਤਿਹਾਸ ਨੂੰ ਆਪਣੇ ਬੱਚਿਆਂ ਵੂੰ ਪੜ੍ਹਾਉ । ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਹਰਿੰਦਰ ਪਾਲ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬ੍ਰਾਹਮਣ ਸਮਾਜ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਏਕਤਾ ਦੀ ਲੋੜ ਹੈ ਅਤੇ ਭਲਾਈ ਬੋਰਡ ਵਲੋਂ ਆਪਣੇ ਪੱਧਰ ਤੇ ਕੋਸ਼ਿਸ਼ਾਂ ਜਾਰੀ ਹਨ । ਪਟਿਆਲ਼ਾ ਤੋਂ ਅਸ਼ਵਨੀ ਭਾਸਕਰ ਸ਼ਾਸ਼ਤਰੀ ਨੇ ਵੀ ਹਿੰਦੂ ਸੰਸਕ੍ਰਿਤੀ ਨੂੰ ਬਚਾਉਣ ਲਈ ਇਕੱਠੇ ਹੋ ਕੇ ਅਜਿਹੇ ਸੈਮੀਨੱਰ ਤੇ ਗੋਸ਼ਟੀਆਂ ਦੀ ਲੋੜ ਹੈ । ਇਸ ਮੌਕੇ ਅਖਿਲ ਭਾਰਤਵਰਸ਼ੀਯ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ੍ਰੀ ਬ੍ਰਿਜ ਮੌਹਨ ਸ਼ਰਮਾ, ਸੀ. ਮੀਤ ਪ੍ਰਧਾਨ ਬੀ ਐਮ ਕਾਲੀਆ , ਜਨਰਲ ਸਕੱਤਰ ਸੱਤਪਾਲ ਅਸੀਮ ਅਤੇ ਸਮੁੱਚੀ ਕਾਰਜਕਰਨੀ ਕਮੇਟੀ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਸ੍ਰੀ ਰਾਮ ਮੰਦਿਰ ਦੇ ਦਰਸ਼ਨ ਕਰਨ ਅਯੁੱਧਿਆ ਜਾਣ ਵਾਲੇ ਯਾਤਰੀਆਂ ਦਾ ਕਿਰਾਇਆ ਅੱਧਾ ਮੁਆਫ ਕੀਤਾ ਜਾਵੇ ਅਤੇ ਇਸ ਤੌਂ ਇਲਾਵਾ ਕੇਂਦਰ ਸਰਕਾਰ ਵਲੋੰ ਪ੍ਰਸਤਾਵਿਤ ਹਿੰਦੂ ਐਕਟ ਦੀ ਹਮਾਇਤ ਵੀ ਕੀਤੀ । ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਏ ਕੇ ਸ਼ਰਮਾ , ਕੇ ਕੇ ਬਾਵਾ , ਮਨਮੋਹਨ ਕਾਲੀਆ , ਪਵਨ ਸ਼ਰਮਾ , ਸ਼ੁਸ਼ੀਲ ਸ਼ਰਮਾ , ਚੰਦਰ ਸ਼ੇਖਰ ਸ਼ਰਮਾ , ਡਾ. ਬੀ ਆਰ ਹਸਤੀਰ , ਜਤਿੰਦਰ ਭਾਰਦਵਾਜ , ਸੁਨੀਲ ਸ਼ਰਮਾ , ਪ੍ਰਦੀਪ ਮੈਨਨ , ਨਿਤਿਨ ਸ਼ਰਮਾ ਪਟਿਆਲਾ , ਵਿਨੈ ਬਾਲੀ , ਐਸ ਕੇ ਸ਼ਰਮਾ , ਕੇ ਕੇ ਸ਼ਰਮਾ , ਰਮੇਸ਼ ਭੱਟ , ਜਤਿਨ ਸ਼ਰਮਾ , ਰਾਜਿੰਦਰ ਸ਼ਰਮਾ , ਜਤਿੰਦਰ ਸ਼ਰਮਾ ਪਾਲੀ , ਭੁਪਿੰਦਰ ਸ਼ਰਮਾ , ਕੰਨਵ ਕਾਲੀਆ ,ਪੰਡਤ ਸ਼ਿਵ ਨਾਥ, ਸਤਵਿੰਦਰ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਬ੍ਰਾਹਮਣ ਸਮਾਜ ਦੇ ਨੁਮਾਇੰਦੇ ਹਾਜ਼ਰ ਸਨ ।
Comentarios