01/01/2024
ਪੰਜਾਬ ’ਚ ਐਤਵਾਰ ਨੂੰ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਬਰਕਰਾਰ ਰਿਹਾ। ਸੀਤ ਲਹਿਰ ਕਾਰਨ ਤਾਪਮਾਨ ਆਮ ਨਾਲੋਂ 6.7 ਡਿਗਰੀ ਸੈਲਸੀਅਸ ਘੱਟ ਰਿਹਾ। ਮੌਸਮ ਵਿਭਾਗ ਅਨੁਸਾਰ ਸ਼ਨਿਚਰਵਾਰ ਦੇ ਮੁਕਾਬਲੇ ਐਤਵਾਰ ਨੂੰ ਪੰਜਾਬ ਦਾ ਔਸਤ ਤਾਪਮਾਨ 1.5 ਡਿਗਰੀ ਸੈਲਸੀਅਸ ਘੱਟ ਰਿਹਾ। ਸੂਬੇ ’ਚ ਮੌਸਮ ਖ਼ੁਸ਼ਕ ਬਣਿਆ ਹੋਇਆ ਹੈ। ਕਈ ਥਾਵਾਂ ’ਤੇ ਸੰਘਣੀ ਧੁੰਦ ਛਾਈ ਰਹੀ। ਕੁਝ ਥਾਵਾਂ ’ਤੇ ਦਿਨ ਕਾਫ਼ੀ ਠੰਢਾ ਰਿਹਾ। ਪੂਰੇ ਸੂਬੇ ’ਚ ਸੀਤ ਲਹਿਰ ਚੱਲਣ ਕਾਰਨ ਠੰਢ ’ਚ ਵਾਧਾ ਹੋਇਆ ਹੈ। ਲੁਧਿਆਣੇ ਦੇ ਬਾਹਰਲੇ ਇਲਾਕਿਆਂ ’ਚ ਦਿਨ ਦਾ ਤਾਪਮਾਨ ਸਭ ਤੋਂ ਘੱਟ 10.4 ਡਿਗਰੀ ਦਰਜ ਕੀਤਾ ਗਿਆ। ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 14.3 ਡਿਗਰੀ ਰਿਹਾ। ਗੁਰਦਾਸਪੁਰ ’ਚ ਦਿਨ ਦਾ ਪਾਰਾ 10.9 ਡਿਗਰੀ, ਲੁਧਿਆਣਾ ਸ਼ਹਿਰ ’ਚ 11.4 ਡਿਗਰੀ, ਪਟਿਆਲੇ ’ਚ 11.7 ਡਿਗਰੀ ਤੇ ਬਠਿੰਡੇ ’ਚ ਦਿਨ ਦਾ ਤਾਪਮਾਨ 13.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸੂਬੇ ’ਚ ਜਾਰੀ ਰਹੇਗੀ ਠੰਢ
ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ। ਨਵੇਂ ਸਾਲ ਦੇ ਪਹਿਲੇ ਦਿਨ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਜਾਰੀ ਰਹੇਗੀ। ਪੰਜ ਜਨਵਰੀ ਤੱਕ ਸੂਬੇ ’ਚ ਧੁੰਦ ਤੇ ਠੰਢ ਦਾ ਕਹਿਰ ਜਾਰੀ ਰਹੇਗਾ।
Comments