30/01/2024
ਦੋ ਤਿੰਨ ਦਿਨ ਦੀ ਵਕਤੀ ਰਾਹਤ ਤੋਂ ਬਾਅਦ ਇਕ ਵਾਰੀ ਫਿਰ ਛਾਈ ਸੰਘਣੀ ਧੁੰਦ ਕਾਰਨ ਫਿਰੋਜਪੁਰ ਫਾਜ਼ਿਲਕਾ ਮਾਰਗ 'ਤੇ ਕਈ ਵਾਹਨ ਆਪਸ ਵਿੱਚ ਟਕਰਾ ਗਏ । ਇੱਥੇ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾ ਰਿਹਾ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਫਾਜਲਕਾ ਜੀਟੀ ਰੋਡ 'ਤੇ ਸਥਿਤ ਕੈਨਾਲ ਕਲੋਨੀ ਦੇ ਲਾਗੇ ਖੜੇ ਟਿੱਪਰ ਦੇ ਵਿੱਚ ਨਿੱਜੀ ਵਾਲਵੋ ਬਸ ਟਕਰਾ ਗਈ। ਇਹ ਬਸ ਰਾਜਸਥਾਨ ਦੇ ਜੋਧਪੁਰ ਤੋਂ ਚੱਲ ਕੇ ਅੰਮ੍ਰਿਤਸਰ ਜਾ ਰਹੀ ਸੀ। ਬਸ ਵਿੱਚ ਸਵਾਰ ਅਮੀਰ ਰਾਮ ਨੇ ਦੱਸਿਆ ਕਿ ਉਹ ਸੁੱਤੇ ਹੋਏ ਸਨ ਕਿ ਅਚਾਨਕ ਤੇਜ ਧਮਾਕੇ ਨਾਲ ਉਨਾਂ ਦੀ ਅੱਖ ਖੁੱਲੀ । ਬਾਹਰ ਆ ਕੇ ਵੇਖਿਆ ਤਾਂ ਉਹਨਾਂ ਦੀ ਬਸ ਸਾਹਮਣੇ ਖੜੇ ਵਾਹਨ ਦੇ ਵਿੱਚ ਟਕਰਾਈ ਹੋਈ ਸੀ । ਇਸ ਦੌਰਾਨ ਕਈ ਹੋਰ ਗੱਡੀਆਂ ਆਪਸ ਵਿੱਚ ਟਕਰਾਉਂਦੀਆਂ ਰਹੀਆਂ। ਇਸੇ ਦੌਰਾਨ ਰੋਡਵੇਜ਼ ਦੀ ਇੱਕ ਬੱਸ ਵੀ ਪਿੱਛੋਂ ਆ ਕੇ ਟਕਰਾ ਗਈ। ਜਿਸ ਤੋਂ ਬਾਅਦ ਇੱਕ ਹੋਰ ਟੈਂਪੂ ਟਰੈਕਸ ਵੀ ਇਸ ਦੇ ਵਿੱਚ ਆ ਕੇ ਵੱਜੀ ਹੈ। ਇਸ ਹਾਦਸੇ ਦਾ ਸੁਖਦ ਪਹਿਲੂ ਇਹ ਰਿਹਾ ਕੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।ਸਵਾਰੀਆਂ ਦਾ ਬਿਲਕੁਲ ਬਚਾ ਰਿਹਾ।
Comments