20/03/2024
ਅਹਿਮਦਗੜ੍ਹ ਦੇ ਰੋਹਿੜਾ ’ਚ ਇਕ ਮਜ਼ਦੂਰ ਨੇ ਸਾਥੀ ਮਜ਼ਦੂਰ ਦੀ ਸਾਢੇ ਤਿੰਨ ਸਾਲਾ ਧੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਲਾਸ਼ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਕਾਲੋਨੀ ਦੇ ਪਿੱਛੇ ਖਾਲੀ ਜਗ੍ਹਾ ’ਤੇ ਸੁੱਟ ਦਿੱਤੀ। ਭਾਲ ਕਰਦੇ ਹੋਏ ਮਾਂ-ਪਿਓ ਜਦੋਂ ਮੁਲਜ਼ਮ ਦੇ ਕੁਆਰਟਰ ਦੇ ਨੇੜੇ ਪੁੱਜੇ ਤਾਂ ਪਲਾਸਟਿਕ ਦੇ ਥੈਲੇ ਵਿਚ ਅਰਧ ਨਗਨ ਹਾਲਤ ਵਿਚ ਬੱਚੀ ਦੀ ਲਾਸ਼ ਮਿਲੀ। ਬੱਚੀ ਦੇ ਪਿਤਾ ਨੇ ਪੁਲਿਸ ਕੋ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਸੋਮਵਾਰ ਸਵੇਰੇ ਅੱਠ ਵਜੇ ਆਪਣੀ ਪਤਨੀ ਤੇ ਸਾਢੇ ਤਿੰਨ ਸਾਲਾ ਬੱਚੇ ਨੂੰ ਫੈਕਟਰੀ ਕੰਪਲੈਕਸ ’ਚ ਬਣੇ ਕੁਆਰਟਰ ’ਚ ਛੱਡ ਕੇ ਕੰਮ ’ਤੇ ਚਲਾ ਗਿਆ ਸੀ। ਲਗਪਗ ਦੋ ਘੰਟੇ ਬਾਅਦ ਹੀ ਪਤਨੀ ਨੇ ਫੈਕਟਰੀ ’ਚ ਆ ਕੇ ਦੱਸਿਆ ਕਿ ਬੱਚੀ ਕੁਆਰਟਰ ਦੇ ਬਾਹਰ ਖੇਡ ਰਹੀ ਸੀ, ਪਰ ਹੁਣ ਕਿਤੇ ਦਿਖਾਈ ਨਹੀਂ ਦੇ ਰਹੀ। ਇਸ ਤੋਂ ਬਾਅਦ ਉਹ ਭਾਲ ਕਰਦੇ ਹੋਏ ਆਸ-ਪਾਸ ਦੇ ਕੁਆਰਟਰਾਂ ਵਿਚ ਰਹਿੰਦੀਆਂ ਔਰਤਾਂ ਤੇ ਮਜ਼ਦੂਰਾਂ ਤੋਂ ਬੱਚੀ ਬਾਰੇ ਪੁੱਛਿਆ। ਇਸ ਦੌਰਾਨ ਪਤਾ ਲੱਗਾ ਕਿ ਬੱਚੀ ਨੂੰ ਫੈਕਟਰੀ ਵਿਚ ਕੰਮ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਹਰਦੇਈ ਜ਼ਿਲ੍ਹੇ ਦਾ ਰਹਿਣ ਵਾਲਾ ਮਜ਼ਦੂਰ ਭਾਨੂ ਖਾਣੇ ਦੀ ਚੀਜ਼ ਦਾ ਲਾਲਚ ਦੇ ਕੇ ਆਪਣੇ ਕੁਆਰਟਰ ਲੈ ਗਿਆ ਸੀ। ਪੀੜਤ ਮਾਤਾ-ਪਿਤਾ, ਮੈਨੇਜਰ ਜਿੰਮੀ ਸੋਫਤ ਤੇ ਫੈਕਟਰੀ ਦਾ ਸਕਿਓਰਟੀ ਗਾਰਡ ਭਾਨੂ ਕੁਆਰਟਰ ਪੁੱਜੇ ਤਾਂ ਤਾਲਾ ਲੱਗਾ ਹੋਇਆ ਸੀ। ਆਸਪਾਸ ਜਾਂਚ ਕੀਤੀ ਤਾਂ ਫੈਕਟਰੀ ਦੀ ਕੰਧ ਦੇ ਨੇੜੇ ਪਲਾਸਟਿਕ ਦਾ ਥੈਲਾ ਪਿਆ ਸੀ। ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਧੀ ਦੀ ਲਾਸ਼ ਸੀ। ਐੱਸਐੱਸਪੀ ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
Комментарии