11/02/2024
ਪੰਜਾਬ ਸਰਕਾਰ (Punjab Govt) ਵੱਲੋਂ ਮਹਿਲਾ ਫਾਇਰਮੈਨ (Woman Fireman) ਦੀ ਭਰਤੀ 'ਚ ਸਰੀਰਕ ਨਿਯਮਾਂ 'ਚ ਬਦਲਾਅ ਕਰਨਾ ਆਸਾਨ ਨਹੀਂ ਹੋਵੇਗਾ। ਹੁਣ ਸਰੀਰਕ ਨਿਯਮਾਂ 'ਚ ਪਰਿਵਰਤਨ ਲਈ ਸਰਕਾਰ ਵੱਲੋਂ ਐਡਵੋਕੇਟ ਜਨਰਲ ਦਫ਼ਤਰ ਤੋਂ ਕਾਨੂੰਨੀ ਸਲਾਹ ਮੰਗੀ ਗਈ ਹੈ। ਉੱਥੇ ਹੀ ਹੋਰ ਸੂਬਿਆਂ 'ਚ ਮਹਿਲਾ ਫਾਇਰਮੈਨ ਭਰਤੀ ਕਰਨ ਦੇ ਕੀ ਨਿਯਮ ਹਨ, ਸਰੀਰਕ ਨਿਯਮ ਕੀ ਹੈ ਇਸ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਹੋਰਨਾਂ ਸੂਬਿਆਂ ਦੀ ਜਾਣਕਾਰੀ ਇਕੱਤਰ ਹੋਣ 'ਤੇ ਐਡਵੋਕੇਟ ਜਨਰਲ ਦਫ਼ਤਰ ਤੋਂ ਕਾਨੂੰਨੀ ਸਲਾਹ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਂਖਰਪੁਰ ਪਿੰਡ 'ਚ ਦੋ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਰੀਰਕ ਨਿਯਮਾਂ 'ਚ ਬਦਲ ਦੇਣਗੇ। ਪਰ ਹੁਣ ਇਹ ਮੁੱਦਾ ਕਾਨੂੰਨੀ ਅੜਿੱਕਿਆਂ 'ਚ ਫਸ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਫਾਇਰਮੈਨ ਦੀਆਂ ਪੋਸਟਾਂ ਦਾ ਇਸ਼ਤਿਹਾਰ ਕੱਢਿਆ ਗਿਆ ਸੀ ਤੇ ਉਸ ਵਿਚ ਮਹਿਲਾ ਉਮੀਦਵਾਰਾਂ ਨੂੰ ਵੀ ਸਰੀਰਕ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਜੇਕਰ ਔਰਤਾਂ ਸਰੀਰਕ ਟੈਸਟ ਪਾਸ ਕਰਨ ਵਿਚ ਅਸਫਲ ਰਹੀਆਂ ਤਾਂ ਪੁਰਸ਼ ਉਮੀਦਵਾਰ ਅਦਾਲਤ ਦਾ ਰੁਖ਼ ਕਰ ਸਕਦੇ ਹਨ ਤੇ ਸੂਬਾ ਸਰਕਾਰ ਨੂੰ ਝਟਕਾ ਲੱਗ ਸਕਦਾ ਹੈ। ਅਜਿਹੇ ਵਿਚ ਕਾਨੂੰਨੀ ਰਾਏ ਮੰਗੀ ਹੈ ਕਿ ਕਿਵੇਂ ਨਿਯਮਾਂ 'ਚ ਢਿੱਲ ਦਿੱਤੀ ਜਾ ਸਕਦੀ ਹੈ ਅਤੇ ਮਹਿਲਾ ਇੰਜੀਨੀਅਰ, ਜੋ ਭਰਤੀ ਪ੍ਰੀਖਿਆ 'ਚ ਸ਼ਾਮਲ ਹੋਈਆਂ ਸਨ ਪਰ ਸਰੀਰਕ ਟੈਸਟ 'ਚ ਅਸਫਲ ਰਹੀਆਂ ਉਨ੍ਹਾਂ ਨੂੰ ਭਰਤੀ ਕੀਤਾ ਜਾ ਸਕਦਾ ਹੈ।
ਪੰਜਾਬ 'ਚ ਫਾਇਰ ਫਾਈਟਰ ਭਰਤੀ ਨਿਯਮਾਂ ਅਨੁਸਾਰ ਫਾਇਰ ਫਾਈਡਰ ਦੇ ਰੂਪ 'ਚ ਭਰਤੀ ਹੋਣ ਲਈ 60 ਕਿੱਲੋ ਵਜ਼ਨ ਲੈ ਕੇ ਇਕ ਮਿੰਟ 'ਚ 100 ਗਜ਼ ਦੀ ਦੂਰੀ ਤੈਅ ਕਰਨੀ ਹੁੰਦੀ ਹੈ। ਦੋ ਔਰਤਾਂ, ਦੀਪਕਾ ਤੇ ਹਰਪ੍ਰੀਤ ਕੌਰ ਨੇ ਕਿਹਾ ਸੀ ਕਿ ਔਰਤਾਂ ਲਈ ਸਰੀਰਕ ਟੈਸਟ ਪਾਸ ਕਰ ਲਿਆ ਸੀ। ਦੋਵਾਂ ਔਰਤਾਂ ਨੂੰ ਕਿਹਾ ਕਿ ਉਨ੍ਹਾਂ ਉਸ ਲਿਖਤੀ ਪ੍ਰੀਖਿਆ ਪਾਸ ਕਰ ਲਈ ਸੀ। ਦੋਵਾਂ ਔਰਤਾਂ ਨੂੰ ਕਿਹਾ ਕਿ ਉਨ੍ਹਾਂ ਉਸ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਭਰਤੀ ਕੀਤਾ ਜਾਵੇਗਾ ਜਿਸ ਨੂੰ ਉਹ ਪਹਿਲਾਂ ਹੀ ਪਾਸ ਕਰ ਚੁੱਕੀਆਂ ਹਨ।
ਲੋਕਲ ਬਾਡੀ ਵਿਭਾਗ ਤੋਂ ਮਹਿਲਾ ਫਾਇਰਮੈਨ ਲਈ ਸਰੀਰਕ ਫਿਟਨੈੱਸ ਦੀ ਘੱਟੋ-ਘੱਟ ਜ਼ਰੂਰਤ ਨੂੰ ਬਦਲਣ ਲਈ ਕਿਹਾ ਗਿਆ ਹੈ। ਪ੍ਰਸਤਾਵ ਦਿੱਤਾ ਗਿਆ ਹੈ ਕਿ ਨਿਯਮਾਂ 'ਚ ਬਦਲਾਅ ਕੀਤਾ ਜਾਣਾ ਚਾਹੀਦਾ ਤੇ ਔਰਤਾਂ ਨੂੰ ਸਿਰਫ਼ 40 ਕਿੱਲੋ ਭਾਰ ਚੁੱਕਣ ਲਈ ਕਿਹਾ ਜਾਣਾ ਚਾਹੀਦਾ ਹੈ ਨਾ ਕਿ 60 ਕਿੱਲੋ। ਸਰੀਰਕ ਟੈਸਟ ਲਗਪਗ 1400 ਔਰਤਾਂ ਦੇ ਆੜੇ ਆ ਗਿਆ ਸੀ, ਜਿਨ੍ਹਾਂ ਨੇ 2022 'ਚ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ 450 ਆਸਾਮੀਆਂ ਖਿਲਾਫ਼ ਫਾਇਰਮੈਨ ਦੇ ਰੂਪ 'ਚ ਭਰਤੀ ਲਈ ਅਪਲਾਈ ਕੀਤਾ ਸੀ।
Comments