google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਿੱਖਾਂ ਦੀ ਦਸਤਾਰ ਦਾ ਮਤਲਬ ਅੱਤਵਾਦ ਨਹੀਂ ਹੈ ਸਗੋਂ ਆਸਥਾ ਦਾ ਹੈ- ਨਿਊਯਾਰਕ ਸਿਟੀ ਮੇਅਰ ਐਰਿਕ ਐਡਮਜ਼

31 ਅਕਤੂਬਰ

ਅਮਰੀਕਾ ਵਿਚ ਸਿੱਖ ਭਾਈਚਾਰੇ ਵਿਰੁੱਧ ਹਿੰਸਕ ਹਮਲਿਆਂ ਦੇ ਤਾਜ਼ਾ ਮਾਮਲਿਆਂ ਮਗਰੋਂ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਦਾ ਬਿਆਨ ਸਾਹਮਣੇ ਆਇਆ ਹੈ ਓਹਨਾ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ਦਾ ਮਤਲਬ ਅੱਤਵਾਦ ਨਹੀਂ ਹੈ ਸਗੋਂ ਇਹ ਆਸਥਾ ਦਾ ਪ੍ਰਤੀਕ ਹੈ। ਨਿਊਯਾਰਕ ਵਿੱਚ 15 ਅਕਤੂਬਰ ਨੂੰ ਇੱਕ 19 ਸਾਲਾ ਸਿੱਖ ਨੌਜਵਾਨ ਤੇ ਹਮਲਾ ਹੋਇਆ ਸੀ। ਇਸਨੂੰ ਹੇਟ ਕ੍ਰਾਈਮ ਦੱਸਿਆ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਬੱਸ ਰਾਹੀਂ ਰਿਚਮੰਡ ਹਿੱਲ ਸਥਿਤ ਗੁਰਦੁਆਰੇ ਵਿਚ ਜਾ ਰਿਹਾ ਸੀ।

ਇਸ ਘਟਨਾ ਤੋਂ ਕੁਝ ਦਿਨ ਬਾਅਦ 66 ਸਾਲਾ ਜਸਮੇਰ ਸਿੰਘ 'ਤੇ ਉਸ ਵੇਲੇ ਹਮਲਾ ਹੋਇਆ ਜਦੋਂ ਉਸ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ ਸੀ। ਦੂਜੀ ਕਾਰ ਦੇ ਡਰਾਈਵਰ ਗਿਲਬਰਟ ਆਗਸਟਿਨ ਨੇ ਬਜ਼ੁਰਗ ਸਿੱਖ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਮਿਊਨਿਟੀ ਦੇ ਖਿਲਾਫ ਹਾਲ ਹੀ ਦੇ ਹਮਲਿਆਂ ਅਤੇ ਨਫਰਤ ਅਪਰਾਧਾਂ ਨੂੰ ਦੇਸ਼ 'ਤੇ " ਧੱਬਾ " ਕਿਹਾ ਅਤੇ ਇਸਦੇ ਮੈਂਬਰਾਂ ਦੀ ਰੱਖਿਆ ਕਰਨ ਦੀ ਸਹੁੰ ਖਾਧੀ। ਉਨ੍ਹਾਂ ਸਿੱਖ ਕੌਮ ਦੀ ਰਾਖੀ ਕਰਨ ਅਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਸੱਦਾ ਦਿੱਤਾ।

ਐਡਮਜ਼ ਨੇ ਸਾਊਥ ਰਿਚਮੰਡ ਹਿੱਲ ਦੇ ਕਵੀਂਸ ਇਲਾਕੇ 'ਚ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ 'ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ''ਤੁਸੀਂ ਅੱਤਵਾਦੀ ਨਹੀਂ, ਸਗੋਂ ਰੱਖਿਅਕ ਹੋ। ਪੂਰੇ ਸ਼ਹਿਰ ਨੂੰ ਇਹ ਦੱਸਣ ਦੀ ਲੋੜ ਹੈ। “ਸਾਡੇ ਨੌਜਵਾਨਾਂ, ਸਾਡੇ ਬਾਲਗਾਂ ਨੂੰ ਇਹ ਜਾਣਨ ਦੀ ਲੋੜ ਹੈ।” ਉਨ੍ਹਾਂ ਕਿਹਾ, ''ਤੁਹਾਡੀ ਪੱਗ ਦਾ ਮਤਲਬ ਅੱਤਵਾਦ ਨਹੀਂ ਹੈ। ਇਸ ਦਾ ਅਰਥ ਹੈ ਰੱਖਿਆ, ਇਸ ਦਾ ਅਰਥ ਹੈ ਭਾਈਚਾਰਾ, ਪਰਿਵਾਰ, ਵਿਸ਼ਵਾਸ, ਸ਼ਹਿਰ। ਇਸਦਾ ਅਰਥ ਹੈ ਸਾਡੇ ਲਈ ਇਕੱਠੇ ਹੋਣਾ। ਉਨ੍ਹਾਂ ਕਿਹਾ, ਤੁਹਾਡੇ ਨਾਲ ਮਿਲ ਕੇ ਅਸੀਂ ਲੋਕਾਂ ਦੀ ਧਾਰਨਾ ਬਦਲਾਂਗੇ। ਅਸੀਂ ਇਹ ਮਿਲ ਕੇ ਕਰ ਸਕਦੇ ਹਾਂ। ਐਡਮਜ਼ ਅਤੇ ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਐਤਵਾਰ ਨੂੰ ਇੱਥੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ।


Comments


Logo-LudhianaPlusColorChange_edited.png
bottom of page