23/12/2023
ਬੀਤੇ ਦਿਨ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਆਈਟੀਆਈ ਅਧਿਆਪਕਾਂ ਨੇ ਵੀਰਵਾਰ ਨੂੰ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਦਾ ਘਿਰਾਓ ਕੀਤਾ ਅਤੇ ਉੱਥੇ ਪ੍ਰਦਰਸ਼ਨ ਕੀਤਾ। ਇਸ ’ਤੇ ਸੈਕਟਰ-3 ਥਾਣੇ ਦੀ ਪੁਲਿਸ ਨੇ 22 ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵੀਰਵਾਰ ਨੂੰ ਸੈਕਟਰ-2 ਸਥਿਤ ਕੋਠੀ ਨੰਬਰ 9 ਦੇ ਸਾਹਮਣੇ ਈਟੀਆਈ ਅਧਿਆਪਕ ਯੂਨੀਅਨ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਇਸ ’ਤੇ ਪੁਲਿਸ ਨੇ ਸੋਹਣ ਸਿੰਘ, ਸੰਦੀਪ ਕੁਮਾਰ, ਚਮਕੌਰ ਸਿੰਘ, ਬਲਕਾਰ ਸਿੰਘ, ਕਾਲਾ ਸਿੰਘ, ਇਕਬਾਲ ਮੁਹੰਮਦ, ਰਾਜੀਵ ਕੁਮਾਰ, ਮਲਕੀਤ ਸਿੰਘ, ਗੁਰਵੀਰ ਸਿੰਘ, ਗੌਰਵ ਕਾਂਤ, ਬਿੰਨੂ ਕੁਮਾਰ, ਹਰਦੀਪ ਸਿੰਘ, ਲਖਵਿੰਦਰ ਸਿੰਘ, ਸਰਦੂਲ ਸਿੰਘ, ਨਾਜਮ ਸਿੰਘ, ਡਾ. ਪ੍ਰਦੀਪ ਸਿੰਘ, ਗੁਰਮੁੱਖ ਸਿੰਘ, ਪ੍ਰਦੀਪ ਕੁਮਾਰ, ਸੁਖਜਿੰਦਰ ਸਿੰਘ, ਰਮਨਜੀਤ ਸਿੰਘ, ਯੁਧਿਸ਼ਠਰ ਸ਼ਰਮਾ ਤੇ ਅਜਾਇਬ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਦੌਰਾਨ ਰੋਸ ਪ੍ਰਦਰਸ਼ਨ ਕਰਨ ਆਏ 100 ਤੋਂ ਵੱਧ ਅਧਿਆਪਕਾਂ ’ਚੋਂ ਇਕ ਅਧਿਆਪਕ ਨੇ ਮੰਤਰੀ ਦੇ ਘਰ ਅੱਗੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸੋਹਣ ਸਿੰਘ ਨਾਂ ਦੇ ਈਟੀਟੀ ਅਧਿਆਪਕ ਨੇ ਆਪਣੇ ਕੋਲ ਪੈਟਰੋਲ ਦੀ ਬੋਤਲ ਲੁਕਾ ਰੱਖੀ ਸੀ। ਉਥੇ ਉਸ ਨੇ ਖ਼ੁਦ ’ਤੇ ਪੈਟਰੋਲ ਛਿੜਕਿਆ। ਇਸ ਕਾਰਨ ਹਫੜਾ-ਦਫੜੀ ਮਚ ਗਈ।
Comments