31 ਅਕਤੂਬਰ
ਅੱਜ ਕੁੰਦਨਪੁਰੀ ਹਰਗੋਵਿੰਦ ਨਗਰ ਵਿਖੇ ਮਦਰਸਾ ਜਾਮਿਆ ਬਿਲਾਲਿਆ 'ਚ ਇੱਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਮੌਜੂਦ ਸਨ। ਇਸ ਮੌਕੇ 'ਤੇ ਉਹਨਾਂ ਨੇ ਜਿੱਥੇ ਮਦਰਸਾ ਜਾਮਿਆ ਬਿਲਾਲਿਆ ਦੀ ਸਿੱਖਿਆ ਪ੍ਰਣਾਲੀ 'ਤੇ ਤਸੱਲੀ ਦਾ ਇਜਹਾਰ ਕੀਤਾ, ਉਥੇ ਹੀ ਮਦਰਸਾ ਬਿਲਾਲਿਆ ਦੇ ਸਾਰੇ ਅਹੁਦੇਦਾਰਾਂ ਨੂੰ ਇਸ ਚੰਗੇ ਉਪਰਾਲੇ ਲਈ ਸਨਮਾਨਿਤ ਵੀ ਕੀਤਾ । ਸ਼ਾਹੀ ਇਮਾਮ ਨੇ ਕਿਹਾ ਕਿ ਕੋਈ ਵੀ ਸਮਾਜ ਅਤੇ ਕੌਮ ਸਿੱਖਿਆ ਦੇ ਵਿਕਸਿਤ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਪੈਗੰਬਰ-ਏ-ਇਸਲਾਮ ਹਜਰਤ ਮੁਹੰਮਦ ਸਲੱਲਲਾਹੂ ਅਲੈਹੀਵਸਲਮ ਦਾ ਹੁਕਮ ਹੈ ਕਿ ਸਿੱਖਿਆ ਹਾਸਿਲ ਕਰਨਾ ਹਰ ਇੱਕ ਮਰਦ ਅਤੇ ਔਰਤ 'ਤੇ ਫਰਜ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਸਿੱਖਿਆ ਹੀ ਇੱਕ ਅਜਿਹਾ ਮਾਰਗ ਹੈ ਜਿਸ 'ਤੇ ਚੱਲ ਕੇ ਅਸੀ ਸਾਰੇ ਦੇਸ਼ ਅਤੇ ਕੌਮ ਦੀ ਸੱਚੀ ਸੇਵਾ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਮਾਡਰਨ ਸਿੱਖਿਆ ਦੇ ਨਾਲ-ਨਾਲ ਧਰਮ ਦੀ ਸਿੱਖਿਆ ਵੀ ਦਿੱਤੀ ਜਾਣੀ ਜਰੂਰੀ ਹੈ ਕਿਉਂਕਿ ਧਰਮ ਹੀ ਸਾਨੂੰ ਆਪਣੇ ਮਾਂ-ਬਾਪ ਆਪਣੇ ਭੈਣ-ਭਰਾ ਆਪਣੇ ਬੱਚੀਆਂ ਅਤੇ ਆਪਣੇ ਗੁਵਾਢੀਆਂ ਦੇ ਨਾਲ-ਨਾਲ ਹਰ ਜੀਵ ਦਾ ਆਦਰ ਕਰਨਾ ਸਿਖਾਉਂਦਾ ਹੈ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਸਾਨੂੰ ਸਾਰੇਆਂ ਨੂੰ ਮਿਲਜੁਲ ਕੇ ਸਿੱਖਿਆ ਦੇ ਖੇਤਰ 'ਚ ਵੱਡੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸਾਡੀ ਨੌਜਵਾਨ ਪੀੜ ਨੂੰ ਚੰਗੀ ਸਿੱਖਿਆ ਹਾਸਿਲ ਹੋ ਸਕੇ।
ਇਸ ਮੌਕੇ 'ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਵੱਲੋਂ ਮਦਰਸਾ ਜਾਮਿਆ ਬਿਲਾਲਿਆ ਦੇ ਪ੍ਰਧਾਨ ਜਨਾਬ ਨੂਰ ਉਲ ਹਕ, ਜਰਨਲ ਸਕੱਤਰ ਮੁਹੰਮਦ ਰਫੀਕ, ਮੁਹੰਮਦ ਸ਼ਾਹਿਦ ਹੁਸੈਨ ਖਜਾਨਚੀ, ਮੁਹੰਮਦ ਨੌਸ਼ਾਦ, ਮੁਹੰਮਦ ਹਨੀਫ (ਬੱਗਾ), ਹਾਫਿਜ ਰਹਿਮਤੁੱਲਾ, ਮੁਹੰਮਦ ਮੁਸ਼ਤਾਕ ਅਹਿਮਦ, ਮੁਹੰਮਦ ਅੱਬਾਜ ਠੇਕੇਦਾਰ, ਮੁਹੰਮਦ ਵਾਰਿਸ, ਮੁਹੰਮਦ ਅਮਜਦ, ਮੁਹੰਮਦ ਕਮਰੂਲ, ਮੁਹੰਮਦ ਅਫਰੋਜ, ਮੁਹੰਮਦ ਕਫੀਲ ਅਹਿਮਦ, ਮੁਹੰਮਦ ਵਕੀਲ, ਮੁਹੰਮਦ ਅਕੀਲ ਅਹਿਮਦ, ਮੁਹੰਮਦ ਵਹੀ, ਮੁਹੰਮਦ ਦਾਊਦ, ਮੌਲਾਨਾ ਮੁਹੰਮਦ ਮੁਹੀਦੀਨ, ਮੁਹੰਮਦ ਜੈਨੁਲਾਜਾਦ, ਮੁਹੰਮਦ ਅਬਦੁਲ ਕਰੀਮ, ਮੁਹੰਮਦ ਰਈਸ ਆਲਮ, ਮੁਹੰਮਦ ਕਮਾਲ ਅੰਸਾਰੀ, ਮੁਹੰਮਦ ਸ਼ਮਸ਼ੀਰ, ਮੁਹੰਮਦ ਹੁਸੈਨ ਜਾਨ, ਫੂਲ ਹੁਸੈਨ, ਮੁਹੰਮਦ ਅਸਲਮ, ਮੁਹੰਮਦ ਅਜਮਤ ਅਲੀ, ਮਾਸਟਰ ਮੁਹੰਮਦ ਅਫਰੋਜ, ਮੁਹੰਮਦ ਤਨਵੀਰ ਅਹਿਮਦ, ਮੁਹੰਮਦ ਉਜਾਲੇ ਆਦਿ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
Comments