google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸ਼ਾਰਜਾਹ ਤੋਂ ਆਈ ਫਲਾਈਟ ’ਚੋਂ ਕਸਟਮ ਨੇ 93 ਲੱਖ ਦਾ ਸੋਨਾ ਫੜਿਆ, ਹਾਲੇ ਤੱਕ 1.93 ਕਰੋੜ ਤੋਂ ਜ਼ਿਆਦਾ ਸੋਨਾ ਹੋ ਚੁੱਕਾ ਹੈ ਰਿਕਵਰ

05/01/2024

ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ਵਿਚੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਤਕਰੀਬਨ ਡੇਢ ਕਿੱਲੋ ਸੋਨਾ ਬਰਾਮਦ ਕੀਤਾ ਹੈ। ਇਸ ਸੋਨੇ ਦੀ ਕੀਮਤ 93.71 ਲੱਖ ਹੈ। ਫਿਲਹਾਲ ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿਸ ਯਾਤਰੀ ਵੱਲੋਂ ਲਿਆਂਦਾ ਜਾ ਰਿਹਾ ਸੀ ਜੋ ਕਿ ਏਅਰਕ੍ਰਾਫਟ ਵਿਚ ਲੁਕਾਇਆ ਗਿਆ ਸੀ।

ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ 7.36 ਵਜੇ ਫਲਾਈਟ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ। ਜਹਾਜ਼ ਪੁੱਜਣ ਦੇ ਬਾਅਦ ਇਕ-ਇਕ ਕਰ ਕੇ ਸਾਰੇ ਯਾਤਰੀ ਬਾਹਰ ਆ ਗਏ। ਇਸੇ ਦੌਰਾਨ ਕਸਟਮ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇਸ ਜਹਾਜ਼ ਵਿਚ ਕਿਸੇ ਯਾਤਰੀ ਨੇ ਸੋਨਾ ਲਿਆਂਦਾ ਹੈ। ਇਸ ਦੇ ਬਾਅਦ ਅਧਿਕਾਰੀਆਂ ਵੱਲੋਂ ਜਹਾਜ਼ ਦੀ ਚੈਕਿੰਗ ਕੀਤੀ ਤਾਂ ਦੇ ਪੈਕੇਟ ਮਿਲੇ ਜਿਨ੍ਹਾਂ ਵਿਚ ਸੋਨੇ ਦੇ ਦੋ ਬਿਸਕੁਟ ਸਨ, ਇਨ੍ਹਾਂ ਦਾ ਵਜ਼ਨ ਤਕਰੀਬਨ ਡੇਢ ਕਿੱਲੋ ਸੀ।


ਪਿਛਲੇ ਦਿਨਾਂ ’ਚ ਤੀਜੀ ਵਾਰ ਫੜਿਆ ਗਿਆ ਸੋਨਾ

ਦੁਬਈ ਤੋਂ ਸੋਨੇ ਦੀ ਤਸਕਰੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦਾ ਨਤੀਜਾ ਹੈ ਕਿ ਹਵਾਈ ਅੱਡੇ ’ਤੇ ਕਸਟਮ ਵਿਭਾਗ ਵੱਲੋਂ ਪਿਛਲੇ ਛੇ ਦਿਨਾਂ ਦੌਰਾਨ ਇਹ ਤੀਜੀ ਵਾਰ ਸੋਨੇ ਦੀ ਬਰਾਮਦਗੀ ਹੋਈ ਹੈ। ਇਸ ਤੋਂ ਪਹਿਲਾਂ 29 ਦਸੰਬਰ ਨੂੰ ਦੁਬਈ ਤੋਂ ਆਈ ਫਲਾਈ ਵਿਚ 67 ਲੱਖ ਦੀ ਕੀਮਤ ਦਾ ਸੋਨਾ ਬਰਾਮਦ ਹੋਇਆ ਸੀ। ਇਸ ਦੇ ਬਾਅਦ 31 ਦਸੰਬਰ ਨੂੰ 33 ਲੱਖ ਤੋਂ ਵੱਧ ਕੀਮਤ ਦਾ ਸੋਨਾ ਬਰਾਮਦ ਕੀਤਾ ਗਿਆ ਸੀ ਤੇ ਹੁਣ ਤਿੰਨ ਦਸੰਬਰ ਨੂੰ 93 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ ਸੋਨਾ ਫੜਿਆ ਗਿਆ ਹੈ। ਪਿਛਲੇ ਛੇ ਦਿਨਾਂ ਵਿਚ ਕਸਟਮ ਨੇ ਤਕਰੀਬਨ 1.93 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।

Comments


Logo-LudhianaPlusColorChange_edited.png
bottom of page