google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸ਼ਿਮਲੇ ਤੋਂ ਵੀ ਠੰਢੇ ਰਹੇ ਪੰਜਾਬ ਦੇ ਪੰਜ ਜ਼ਿਲ੍ਹੇ, ਪੂਰਾ ਦਿਨ ਰਹੀ ਧੁੰਦ, ਜਾਣੋ ਆਪਣੇ ਇਲਾਕੇ ਦੇ ਮੌੌਸਮ ਦਾ ਤਾਜ਼ਾ ਹਾਲ

31/12/2023

ਸੂਬੇ ’ਚ ਪਿਛਲੇ ਚਾਰ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ। ਦੋ ਦਿਨਾਂ ਤੋਂ ਸੀਤ ਲਹਿਰ ਵੀ ਸ਼ੁਰੂ ਹੋ ਗਈ ਹੈ। ਸੰਘਣੀ ਧੁੰਦ ਕਾਰਨ ਸ਼ਨਿਚਰਵਾਰ ਨੂੰ ਕਈ ਜ਼ਿਲ੍ਹਿਆਂ ’ਚ ਧੁੱਪ ਗਾਇਬ ਰਹੀ, ਜਦਕਿ ਸੀਤ ਲਹਿਰ ਆਪਣੇ ਚਰਮ ’ਤੇ ਸੀ। ਇਸ ਕਾਰਨ ਸੂਬੇ ’ਚ ਕੋਲਡ ਡੇ ਵਰਗੇ ਹਾਲਾਤ ਬਣੇ ਰਹੇ। ਦਿਨ ਦੌਰਾਨ ਕਾਫ਼ੀ ਠੰਢ ਰਹਿਣ ਕਾਰਨ ਲੋਕ ਕੰਬਦੇ ਦਿਸੇ। ਸੀਜ਼ਨ ’ਚ ਪਹਿਲੀ ਵਾਰ ਪੰਜ ਜ਼ਿਲ੍ਹਿਆਂ ਗੁਰਦਾਸਪੁਰ, ਲੁਧਿਆਣਾ, ਫ਼ਿਰੋਜ਼ਪੁਰ, ਮੋਗਾ, ਐੱਸਬੀਐੱਸ ਨਗਰ ’ਚ ਦਿਨ ਦਾ ਤਾਪਮਾਨ ਡਿੱਗ ਕੇ 11 ਡਿਗਰੀ ਸੈਲਸੀਅਸ ਤੱਕ ਆ ਗਿਆ। ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ ’ਚ ਦਿਨ ਦਾ ਤਾਪਮਾਨ ਆਮ ਤੋਂ ਛੇ ਡਿਗਰੀ, ਲੁਧਿਆਣਾ ’ਚ 5.3 ਡਿਗਰੀ, ਫ਼ਿਰੋਜ਼ਪੁਰ ’ਚ 6.9 ਡਿਗਰੀ, ਮੋਗਾ ’ਚ 7.6 ਡਿਗਰੀ ਤੇ ਐੱਸਬੀਐੱਸ ਨਗਰ ’ਚ 6.0 ਡਿਗਰੀ ਸੈਲਸੀਅਸ ਘੱਟ ਰਿਹਾ। ਇਨ੍ਹਾਂ ਜ਼ਿਲ੍ਹਿਆਂ ’ਚ ਦਿਨ ਤੇ ਰਾਤ ਦੇ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਇਹ ਜ਼ਿਲ੍ਹੇ ਹਿਮਾਚਲ ਦੇ ਕਈ ਜ਼ਿਲ੍ਹਿਆਂ ਤੋਂ ਵੀ ਠੰਢੇ ਰਹੇ। ਹਿਮਾਚਲ ਦੇ ਸ਼ਿਮਲਾ ’ਚ ਦਿਨ ਦਾ ਤਾਪਮਾਨ 13.5 ਡਿਗਰੀ, ਚੰਬਾ ’ਚ 19.7 ਡਿਗਰੀ, ਕਾਂਗੜਾ ’ਚ 21.2 ਡਿਗਰੀ ਸੈਲਸੀਅਸ ਤੇ ਊਨਾ ’ਚ 20.2 ਡਿਗਰੀ ਰਿਹਾ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ ਅੱਠ ਤੋਂ ਨੌਂ ਡਿਗਰੀ ਸੈਲਸੀਅਸ ਵਿਚਾਲੇ ਰਿਹਾ ਜੋ ਕਿ ਆਮ ਤੋਂ ਦੋ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਰਿਹਾ।


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਮੁਤਾਬਕ ਜ਼ਿਆਦਾ ਧੁੰਦ ਹੋਣ ਕਾਰਨ ਸ਼ਨਿਚਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸਨਸ਼ਾਈਨ ਆਵਰ ਜ਼ੀਰੋ ਰਿਕਾਰਡ ਹੋਏ। ਐਤਵਾਰ ਨੂੰ ਵੀ ਸੂਬੇ ’ਚ ਸੀਤਲਹਿਰ ਚੱਲੇਗੀ ਤੇ ਸੰਘਣੀ ਧੁੰਦ ਰਹੇਗੀ। ਇਸ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।



ਰੇਲ-ਗੱਡੀਆਂ ’ਚ ਹੋਈ ਦੇਰੀ :

ਧੁੰਦ ਕਾਰਨ ਰੇਲ-ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਸਵੇਰੇ ਦਿੱਲੀ ਜਾਣ ਵਾਲੀ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਐਕਸਪ੍ਰੈੱਸ (12014) ਦੋ ਘੰਟੇ ਦੀ ਦੇਰੀ ਨਾਲ ਦਿੱਲੀ ਪੁੱਜੀ। ਉਥੇ ਸ਼ਾਮ ਨੂੰ ਦਿੱਲੀ ਜਾਣ ਵਾਲੀ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਐਕਸਪ੍ਰੈੱਸ (12030) ਵੀ ਦੋ ਘੰਟੇ ਲੇਟ ਰਹੀ। ਉਥੇ ਸਵੇਰੇ 5.30 ਵਜੇ ਚੱਲਣ ਵਾਲੀ ਸੱਚਖੰਡ ਐਕਸਪ੍ਰੈੱਸ (12716) 20 ਘੰਟੇ ਦੀ ਦੇਰੀ ਨਾਲ ਰਾਤ ਇਕ ਵਜੇ ਰਵਾਨਾ ਹੋਣ ਦੀ ਸੂਚਨਾ ਹੈ।

コメント


Logo-LudhianaPlusColorChange_edited.png
bottom of page