12/01/2024
ਧੁੰਦ ਤੇ ਸੀਤਲਹਿਰ ਵਿਚਾਲੇ ਕੜਾਕੇ ਦੀ ਠੰਢ ਬਰਕਰਾਰ ਹੈ। ਵੀਰਵਾਰ ਨੂੰ ਸੂਬੇ ਦੇ ਛੇ ਸ਼ਹਿਰ ਸ਼ਿਮਲੇ ਤੋਂ ਵੀ ਠੰਢੇ ਰਹੇ। ਫ਼ਰੀਦਕੋਟ ਸਭ ਤੋਂ ਠੰਢਾ ਰਿਹਾ ਜਿੱਥੇ ਰਾਤ ਦਾ ਤਾਪਮਾਨ ਇਸ ਸੀਜ਼ਨ ਦਾ ਸਭ ਤੋਂ ਘੱਟ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦੇ ਤਾਪਮਾਨ ’ਚ ਵੀ ਸੱਤ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ ਤੇ ਪਟਿਆਲੇ ਦਾ ਰਾਤ ਦਾ ਤੇ ਦਿਨ ਦਾ ਤਾਪਮਾਨ ਸ਼ਿਮਲੇ ਤੋਂ ਵੀ ਘੱਟ ਰਿਹਾ। ਸ਼ਿਮਲੇ ਦਾ ਰਾਤ ਦਾ ਤਾਪਮਾਨ 6.8 ਤੇ ਦਿਨ ਦਾ ਤਾਪਮਾਨ 17.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ 13 ਜਨਵਰੀ ਲੋਹੜੀ ਤੱਕ ਠੰਢ ਤੋੋਂ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਇਸ ਦੌਰਾਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਸ਼ਹਿਰ---ਰਾਤ ਦਾ ਤਾਪਮਾਨ---ਦਿਨ ਦਾ ਤਾਪਮਾਨ
ਫ਼ਰੀਦਕੋਟ---3.6---11.0
ਬਠਿੰਡਾ---4.2---15.4
ਗੁਰਦਾਸਪੁਰ---4.5---8.9
ਲੁਧਿਆਣਾ---5.5---10.2
ਅੰਮ੍ਰਿਤਸਰ---5.6---11.0
ਪਟਿਆਲਾ---6.5---11.6
ਸ਼ਿਮਲਾ--6.8---17.6
ਪਠਾਨਕੋਟ---7.0---10.2
Comments