ਲੁਧਿਆਣਾ, 4 ਜਨਵਰੀ
ਮਲੇਰਕੋਟਲਾ ਹਾਉਸ ਰੈਜ਼ੀਡੈਂਟ ਸੁਸਾਇਟੀ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਇਥੇ ਵਪਾਰੀ ਲੀਡਰ ਸੁਨੀਲ ਮਹਿਰਾ ਦੇ ਨਿਵਾਸ ਵਿਖੇ ਹੋਈ ਜਿਥੇ ਹਲਕੇ ਦੇ ਵਿਕਾਸ ਕਰਵਾਉਣ ਅਤੇ ਹੋਰ ਪ੍ਰਬੰਧਾਂ ਸਬੰਧੀ ਖਾਸ ਚਰਚਾ ਕੀਤੀ ਗਈ। ਮੀਟਿੰਗ ਵਿੱਚ ਇਸ ਹਲਕੇ ਦੀਆਂ 6 ਗਲੀਆਂ ਦੇ 20 ਪ੍ਰਤੀਨਿਧੀ ਸ਼ਾਮਲ ਹੋਏ ਜਿਸ ਵਿੱਚ ਸਰਬਸੰਮਤੀ ਨਾਲ ਵਰਿੰਦਰ ਵਾਲੀਆ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਵਰਿੰਦਰ ਵਾਲੀਆ ਪਹਿਲਾਂ ਵੀ ਕਈ ਵਰਿਆਂ ਤੋਂ ਇਸ ਐਸੋਸੀਏਸ਼ਨ ਦੇ ਪ੍ਰਧਾਨ ਚਲਦੇ ਆ ਰਹੇ ਹਨ। ਵਾਲੀਆ ਨੇ ਇਲਾਕੇ ਦੇ ਇਨ੍ਹਾਂ ਸਾਰੇ ਪ੍ਰਤਿਨੀਧੀਆਂ ਦਾ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਅਤੇ ਕਾਨੂੰਨ ਵਿਵਸਥਾ ਠੀਕ ਢੰਗ ਨਾਲ ਚਲਾਉਣ ਲਈ ਮਹਿਨਤ ਕਰਨਗੇ ਅਤੇ ਹਰ ਮੈਂਬਰ ਨੂੰ ਆਪਣੇ ਨਾਲ ਲੈ ਕੇ ਕੰਮ ਕਰਨਗੇ । ਇਸ ਇਲਾਕੇ ਵਿੱਚ 200 ਦੇ ਲੱਗਭਗ ਪਰੀਵਾਰ ਹਨ।
ਅੱਜ ਦੀ ਇਸ ਮੀਟਿੰਗ ਵਿੱਚ ਸੁਨੀਲ ਮਹਿਰਾ, ਵਿਨੋਦ ਮਹਿੰਦਰਾ, ਵੈਸ਼ਨੂੰ ਗੁਪਤਾ, ਡਾ. ਐਸ.ਐਸ. ਸੀਬੀਆ, ਵਿਨੋਦ ਸਿੰਗਲਾ, ਰਾਜੇਸ਼ ਗੁਪਤਾ, ਮਾਹਾਵੀਰ ਨਾਡੀਆ, ਰਾਜੇਸ਼ ਅਗਰਵਾਲ, ਮਨੋਜ ਸ਼ਰਮਾ, ਲਲਿਤ ਗੁਪਤਾ, ਪ੍ਰਮੋਦ ਕੈਡੀਆ, ਉਮੰਗ ਜੋਸ਼ੀ, ਰਾਜ ਕਿਸ਼ੋਰ ਮੈਨੀ, ਰੋਹਿਤ ਬਾਂਸਲ, ਅਜੇ ਜੈਨ, ਗੋਰਵ ਸੈਣੀ ਆਦਿ ਹਾਜ਼ਰ ਸਨ। ਜਿਨ੍ਹਾਂ ਨੇ ਪ੍ਰਧਾਨ ਵਾਲੀਆ ਨੂੰ ਆਹੁਦੇਦਾਰ ਅਤੇ ਕਾਰਜਕਰਨੀ ਦੇ ਗਠਨ ਦਾ ਅਧਿਕਾਰ ਦਿੱਤਾ।
Comments