ਲੁਧਿਆਣਾ, 14 ਨਵੰਬਰ:
ਜਲ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਦਿਆਂ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਵਾਰਡ ਨੰਬਰ 51 ਦੇ ਮਾਡਲ ਹਾਊਸ ਇਲਾਕੇ ਵਿੱਚ ਸਥਿਤ ਡੀ-10 ਪਾਰਕ ਨੇੜੇ ਨਵੇਂ ਲਗਾਏ ਗਏ ਟਿਊਬਵੈੱਲ ਦਾ ਉਦਘਾਟਨ ਕੀਤਾ।
ਇਲਾਕੇ ਵਿੱਚ ਕਰੀਬ 5.50 ਲੱਖ ਰੁਪਏ ਦੀ ਲਾਗਤ ਨਾਲ 12.50 ਐਚ.ਪੀ ਦਾ ਟਿਊਬਵੈੱਲ ਲਗਾਇਆ ਗਿਆ ਹੈ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਮਾਡਲ ਹਾਊਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ।
ਵਿਧਾਇਕ ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਤਮ ਨਗਰ ਹਲਕੇ ਵਿੱਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਕੀਤੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ।
ਇਸ ਉਦਘਾਟਨੀ ਸਮਾਰੋਹ ਦੌਰਾਨ ਕਵਲਜੀਤ ਸਚਦੇਵਾ, ਕਰਨਦੀਪ ਸਿੰਘ ਮੱਕੜ, ਬਾਬਾ ਅਜੀਤ ਸਿੰਘ, ਜਗਪ੍ਰੀਤ ਸਿੰਘ ਮੱਕੜ, ਤਰਲੋਚਨ ਸਿੰਘ ਮੱਕੜ, ਜਸਪਾਲ ਸਿੰਘ ਮੱਕੜ, ਸੁਨੀਲ ਵਿਰਮਾਨੀ, ਬਲਦੇਵ ਰਾਵਲ, ਵਿਜੇ ਸਚਦੇਵਾ, ਜਰਨੈਲ ਸਿੰਘ ਕੁਲਾਰ, ਅਵਤਾਰ ਸਿੰਘ ਮੱਕੜ, ਤਰਵਿੰਦਰ ਸਿੰਘ ਬਖਸ਼ੀ, ਗੁਰਸ਼ਰਨ ਸਿੰਘ, ਤੇਜਿੰਦਰਪਾਲ ਸਿੰਘ ਪਾਹਵਾ, ਭੁਪਿੰਦਰ ਸਿੰਘ , ਸੁਖਪ੍ਰੀਤ ਸਿੰਘ ਮਨੀ , ਜਪਨ ਸਿੰਘ ਭਾਟੀਆ, ਦਲਜੀਤ ਸਿੰਘ ਕਲਸੀ, ਹਰਪ੍ਰੀਤ ਸਿੰਘ (ਬਿੱਲੂ), ਗੁਰਵਿੰਦਰ ਸਿੰਘ ਛਾਬੜਾ, ਪ੍ਰਭਜੋਤ ਸਿੰਘ ਡੰਗ, ਹਰਮਿੰਦਰ ਸਿੰਘ ਗੁਲਾਟੀ, ਸੁਨੀਲ ਚਾਵਲਾ, ਸੀ.ਏ ਅਮਨਪ੍ਰੀਤ ਸਿੰਘ, ਰਜਿੰਦਰ ਸਿੰਘ ਕਲਸੀ, ਸਤਿੰਦਰ ਲਵਲੀ, ਹਰਮਿੰਦਰ ਸਿੰਘ ਗੋਗੀਆ, ਰਵਿੰਦਰਪਾਲ ਮੋਂਗਾ, ਗੁਰਪ੍ਰੀਤ ਗੋਲੂ, ਡਾ. ਅਮਿਤ ਰਾਵਲ, ਹਰਮੀਤ ਖੁਰਾਣਾ, ਬਿਮਲ ਰਾਏ ਕੈਂਥ, ਸੰਨੀ ਰਾਵਲ, ਰਵਿੰਦਰ ਕੰਡਾ, ਜੌਲੀ ਆਦਿ ਹਾਜ਼ਰ ਸਨ।
Comments