24/12/2023
ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਉਸ ਵੇਲੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਜਦੋਂ ਸ਼ੇਰਪੁਰ ਸਨਅਤੀ ਖੇਤਰ ਦੇ ਅੰਦਰ ਬਣਾਈ ਜਾ ਰਹੀ ਸੜਕ ਦੇ ਵਿੱਚ ਘਟੀਆ ਕੁਆਲਿਟੀ ਦੀਆਂ ਰੋਡ ਜਾਲੀਆਂ ਅਤੇ ਪਾਈਪਾਂ ਦੀ ਵਰਤੋਂ ਕਰਨ ਤੇ ਉਹਨਾਂ ਸਖਤ ਨੋਟਿਸ ਲੈਂਦਿਆਂ ਮੌਕੇ 'ਤੇ ਕਾਰਵਾਈ ਕੀਤੀ ਗਈ।
ਮਾੜੀਆਂ ਜਾਲੀਆਂ ਅਤੇ ਪਾਈਪਾਂ ਪੁਟਵਾ ਕੇ ਠੇਕੇਦਾਰ ਨੂੰ ਮੁੜ ਤੋਂ ਕੰਮ ਦੇ ਵਿੱਚ ਅਜਿਹੀ ਕੁਤਾਹੀ ਨਾ ਵਰਤਣ ਦੀ ਚੇਤਾਵਨੀ ਦਿੱਤੀ। ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਠੇਕੇਦਾਰ ਦੀ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਵਿਕਾਸ ਕਾਰਜਾਂ ਦੇ ਵਿੱਚ ਲੋਕਾਂ ਦੇ ਟੈਕਸ ਰੂਪੀ ਪੈਸੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਕੀਤੀ ਗਈ ਤਾਂ ਨਾ ਸਿਰਫ ਉਸ 'ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਸਗੋਂ ਉਸ ਨੂੰ ਬਲੈਕਲਿਸਟ ਵੀ ਕਰ ਦਿੱਤਾ ਜਾਵੇਗਾ ਤਾਂ ਜੋ ਅੱਗੇ ਤੋਂ ਉਸ ਨੂੰ ਕੋਈ ਵੀ ਠੇਕੇ ਨਾ ਮਿਲ ਸਕਣ।
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੱਦਿਆ ਅਤੇ ਉਹਨਾਂ ਸਾਹਮਣੇ ਠੇਕੇਦਾਰ ਨੂੰ ਸਖਤ ਹਦਾਇਤਾਂ ਦਿੱਤੀਆਂ।
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਲੋਕਾਂ ਦਾ ਟੈਕਸ ਰੂਪੀ ਪੈਸਾ ਲੋਕਾਂ ਦੇ ਵਿਕਾਸ ਕਾਰਜ ਲਈ ਲਗਾਇਆ ਜਾ ਰਿਹਾ ਹੈ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ।
ਉਹਨਾਂ ਕਿਹਾ ਕਿ ਲਗਾਤਾਰ ਚੱਲ ਰਹੇ ਵਿਕਾਸ ਕਾਰਜਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮਾੜੇ ਮਟੀਰੀਅਲ ਦੀ ਵਰਤੋਂ ਕਰਕੇ ਲੋਕਾਂ ਦੇ ਟੈਕਸ ਰੂਪੀ ਪੈਸੇ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ.
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਮੌਕੇ 'ਤੇ ਹੀ ਰੋਡ ਜਾਲੀਆਂ ਅਤੇ ਪਾਈਪਾਂ ਪੁਟਵਾ ਕੇ ਸੜਕ ਦੀ ਮੁੜ ਉਸਾਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਸਪਸ਼ਟ ਸੁਨੇਹਾ ਹੈ ਕਿ ਨਾ ਹੀ ਭਰਿਸ਼ਟਾਚਾਰ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਭਰਿਸ਼ਟਾਚਾਰ ਕਰਨ ਵਾਲੇ ਨੂੰ ਬਖਸ਼ਿਆ ਜਾਵੇਗਾ।
Comments