ਲੁਧਿਆਣਾ, 18 ਮਾਰਚ:
ਵਿਕਾਸ ਦੇ ਏਜੰਡੇ ਨੂੰ ਅੱਗੇ ਤੋਰਦਿਆਂ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸ਼ਨੀਵਾਰ ਨੂੰ ਵਾਰਡ ਨੰਬਰ 58 ਵਿੱਚ ਸੜਕ ਨਿਰਮਾਣ ਦੇ ਕੰਮਾਂ ਦਾ ਉਦਘਾਟਨ ਕੀਤਾ।
99 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਇਸ ਪ੍ਰੋਜੈਕਟ ਤਹਿਤ ਮਾਧੋਪੁਰੀ ਅਤੇ ਸੁੰਦਰ ਨਗਰ ਇਲਾਕਿਆਂ ਦੀਆਂ ਮੁੱਖ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਇਸੇ ਤਹਿਤ ਲੁਧਿਆਣਾ ਕੇਂਦਰੀ ਹਲਕੇ ਵਿੱਚ ਵੀ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਵਿਧਾਇਕ ਨੇ ਅੱਗੇ ਦੱਸਿਆ ਕਿ ਵਾਰਡ ਦੀਆਂ ਇਨ੍ਹਾਂ ਮੁੱਖ ਸੜਕਾਂ ਨੂੰ ਬਣਾਉਣਾ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਸੀ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪ੍ਰਾਜੈਕਟ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।
ਇਸ ਮੌਕੇ ਪਰਦੀਪ ਸ਼ਰਮਾ ਗੱਬੀ, ਸੰਜੇ ਜੈਨ, ਪ੍ਰਫੁੱਲ ਜੈਨ, ਅਨਿਲ ਜੈਨ ਬੌਬੀ, ਭਾਰਤ ਭੂਸ਼ਣ ਅਰੋੜਾ, ਕ੍ਰਿਸ਼ਨ ਅਰੋੜਾ, ਦਲਜੀਤ ਸਿੰਘ, ਸਚਿਨ ਜੈਨ, ਮਹਿੰਦਰ ਸੈਣੀ, ਬਾਵਾ ਭੰਡਾਰੀ, ਕਮਲ ਅਰੋੜਾ, ਸੰਦੀਪ ਸ਼ਰਮਾ, ਰਾਜਕੁਮਾਰ ਵਿੱਜ, ਮੁਕੇਸ਼ ਚਾਵਲਾ, ਮਹਿੰਦਰਪਾਲ ਮੈਣੀ, ਗੌਰਵ ਜੈਨ, ਸਾਹਿਲ ਜੈਨ, ਸੋਨੂੰ ਜੁਨੇਜਾ, ਚੰਚਲ ਡੰਗ, ਰਾਜੇਸ਼, ਮੁਕੇਸ਼ ਚਾਵਲਾ, ਅੰਕਿਤ ਬਜਾਜ, ਰੁਬਲ ਤਨੇਜਾ, ਚੰਦਰਪਾਲ, ਰਮੇਸ਼ ਕਪੂਰ, ਯੋਗੇਸ਼ ਗੁਪਤਾ ਆਦਿ ਵੀ ਹਾਜ਼ਰ ਸਨ।
Comentarios