--24 ਲੱਖ ਦੀ ਲਾਗਤ ਨਾਲ ਸੜਕਾਂ ਤੇ ਲੁੱਕ ਪਾਉਣ ਦੇ ਕੰਮਾਂ ਨੂੰ ਹਰੀ ਝੰਡੀ
--ਇਹ ਵਿਕਾਸ ਕਾਰਜ ਜਲਦ ਹੀ ਮੁਕੰਮਲ ਕਰ ਲਏ ਜਾਣਗੇ - ਵਿਧਾਇਕ ਗਰੇਵਾਲ
ਲੁਧਿਆਣਾ:11 ਨਵੰਬਰ
ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਜੋ ਵੀ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ , ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਨਿਭਾਇਆ ਜਾ ਰਿਹਾ ਹੈ ਅੱਜ ਸੂਬਾ ਵਾਸੀਆਂ ਨੂੰ 600 ਯੂਨਿਟ ਫ੍ਰੀ ਬਿਜਲੀ , ਸਿਹਤ ਸੇਵਾਵਾਂ ਲਈ ਕਲੀਨਿਕ ਖੋਲ੍ਹੇ ਗਏ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਜੋ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਹ ਵਿਚਾਰ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਅੱਜ ਵਾਰਡ ਨੰਬਰ ਸੱਤ ਦੀ ਜੈਨ ਕਾਲੋਨੀ ਵਿਖੇ ਕਰੀਬ 24 ਲੱਖ 85 ਹਜ਼ਾਰ ਦੀ ਲਾਗਤ ਨਾਲ ਸੜਕਾਂ ਤੇ ਲੁੱਕ ਪਾਉਣ ਦੇ ਕੰਮ ਦੇ ਉਦਘਾਟਨ ਦੌਰਾਨ ਇਲਾਕਾ ਵਾਸੀਆਂ ਨਾਲ ਸਾਂਝੇ ਕੀਤੇ ਇਸ ਮੌਕੇ ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੀ ਹਾਜ਼ਰ ਸਨ । ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਆਉਣ ਵਾਲੇ ਦਿਨਾਂ ਵਿਚ ਹਲਕਾ ਵਾਸੀਆਂ ਦੀ ਮੰਗ ਅਨੁਸਾਰ ਬਾਕੀ ਵਿਕਾਸ ਕਾਰਜਾਂ ਦੀ ਵੀ ਜਲਦ ਹੀ ਸ਼ੁਰੂਆਤ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹਲਕਾ ਹੀ ਨਹੀਂ ਸੂਬਾ ਵਾਸੀਆਂ ਨੇ ਆਮ ਆਦਮੀ ਪਾਰਟੀ ਉਪਰ ਜੋ ਵੀ ਵਿਸ਼ਵਾਸ ਜਤਾਇਆ ਹੈ ਆਮ ਆਦਮੀ ਪਾਰਟੀ ਦਾ ਹਰ ਆਗੂ ਹਰ ਵਰਕਰ ਉਸ ਵਿਸ਼ਵਾਸ ਤੇ ਖਰਾ ਉਤਰੇਗਾ ਤੇ ਸੂਬੇ ਦੀ ਤਰੱਕੀ ਲਈ ਕੰਮ ਕਰਦਾ ਰਹੇਗਾ । ਇਸ ਮੌਕੇ ਤੇ ਅਸਵਨੀ ਕੁਮਾਰ,ਟੋਨੀ ਜੀ, ਸੰਨੀ,ਬੌਬੀ ਜੀ,ਸਚਪ੍ਰੀਤ,ਰਨਤੀਵ,ਹਨੀ, ਰਛਪਾਲ ਸਿੰਘ, ਕਰਨੈਲ ਸਿੰਘ, ਮਿਲਖਾ ਸਿੰਘ ਖਹਿਰਾ, ਕੇਸ਼ਰ ਸਿੰਘ, ਡਾਕਟਰ ਬਿਮਲ ਕੋਚਰ, ਚੇਤਨ ਸਿੰਘ,ਬੌਬੀ ਸ਼ਰਮਾ,ਰਮਨ ਖੁੱਲਰ,ਭਾਗਿਆ ਹੋਮਜ਼ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਉੱਪਲ, ਚੇਅਰਮੈਨ ਸੁਰਿੰਦਰ ਡਾਵਾਰ,ਦਿਨੇਸ਼ ਸਿੱਕਾ,ਸੰਨੀ ਛਾਬੜਾ,ਪਰਦੀਪ ਸ਼ਰਮਾ, ਰਾਕੇਸ਼ ਅਰੋੜਾ,ਰਾਜਾਂ ਜੈਨ,ਵਿੱਕੀ ਠਾਕੁਰ, ਅਮਨ ਜੈਨ,ਵਿਨੋਦ ਸ਼ਰਮਾ,ਰਾਜ ਅਰੌੜਾ,ਪਾਠਕ ਜੀ,ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ ।
Komentáře