ਵਿਜੀਲੈਂਸ ਨੇ ਸਟੇਟ ਬੈਂਕ ਆਫ ਇੰਡੀਆ ਦੇ ਅਸਿਸਟੈਂਟ ਮੈਨੇਜਰ ਕਮ ਫੀਲਡ ਅਫਸਰ ਨੂੰ ਕਰਜ਼ਾਧਾਰਕ ਤੋਂ 20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਉਹ ਕਰਜ਼ਾ ਮੋੜਨ ਉਪਰੰਤ ਐੱਨਓਸੀ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਵਿਜੀਲੈਂਸ ਬਿਊਰੋ ਰੂਪਨਗਰ ਦੇ ਡੀਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਫੀਲਡ ਅਫਸਰ ਨੇ ਬੈਂਕ ਦਾ ਕਰਜ਼ਾ ਮੋੜਨ ਵਾਲੇ ਨੰਦ ਲਾਲ ਵਾਸੀ ਬੁੱਗੜੀ ਤਹਿਸੀਲ ਨੂਰਪੁਰਬੇਦੀ ਜ਼ਿਲ੍ਹਾ ਰੂਪਨਗਰ ਤੋਂ ਐੱਨਓਸੀ ਦੇ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਨੰਦ ਲਾਲ ਨੇ ਵਿਜੀਲੈਂਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ। ਉਸ ਨੇ ਕਿਹਾ ਕਿ ਉਸ ਨੇ ਐੱਸਬੀਆਈ ਤੋਂ ਕਰਜ਼ਾ ਲਿਆ ਸੀ ਪਰ ਉਹ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾਂ ਨਹੀਂ ਕਰਵਾ ਸਕਿਆ। ਬੈਂਕ ਬ੍ਰਾਂਚ ਨੂਰਪੁਰਬੇਦੀ ਨੇ ਉਸ ਵਿਰੁੱਧ ਕੇਸ ਦਾਇਰ ਕੀਤਾ ਸੀ। ਲੋਕ ਅਦਾਲਤ ਨੇ ਉਸ ਨੂੰ ਸੱਤ ਲੱਖ ਰੁਪਏ ਕਰਜ਼ੇ ਵਜੋਂ ਬੈਂਕ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਉਸ ਨੇ ਇਹ ਰਕਮ ਬੈਂਕ ਵਿਚ ਜਮ੍ਹਾਂ ਕਰਵਾਈ ਸੀ ਅਤੇ ਜਦੋਂ ਉਹ ਕਰਜ਼ੇ ਅਦਾਇਗੀ ਮਗਰੋਂ ਐੱਨਓਸੀ ਲੈਣ ਲਈ ਬੈਂਕ ਸ਼ਾਖਾ ਵਿਚ ਪਹੁੰਚਿਆ ਤਾਂ ਸਹਾਇਕ ਮੈਨੇਜਰ ਕਮ ਫੀਲਡ ਅਫਸਰ ਜਸ਼ਨਦੀਪ ਸਿੰਘ ਨੇ ਐੱਨਓਸੀ ਦੇ ਬਦਲੇ ਉਸ ਤੋਂ ਪੰਜਾਹ ਹਜ਼ਾਰ ਰੁਪਏ ਦੀ ਮੰਗ ਕੀਤੀ। ਬਾਅਦ ਵਿਚ 40 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ।
top of page
bottom of page
Bình luận