31/12/2023
1990 ਬੈਚ ਦੇ ਅਧਿਕਾਰੀ ਵੀਕੇ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਪੈਸ਼ਲ ਚੀਫ ਸੈਕ੍ਰੇਟਰੀ ਨਿਯੁਕਤ ਕਰ ਦਿੱਤੇ ਗਏ ਹਨ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਉਨ੍ਹਾਂ ਦੀ ਨਿਯੁਕਤੀ ਸਬੰਧੀ ਅੱਜ ਹੁਕਮ ਜਾਰੀ ਕਰ ਦਿੱਤੇ ਹਨ। ਪੰਜ ਮਹੀਨਿਆਂ ਤੋਂ ਖਾਲੀ ਇਸ ਅਹੁਦੇ ’ਤੇ ਆਖ਼ਰ ਸਰਕਾਰ ਨੇ ਨਵੀਂ ਨਿਯੁਕਤੀ ਕਰ ਦਿੱਤੀ ਹੈ। ਉਹ ਸੋਮਵਾਰ ਨੂੰ ਅਹੁਦਾ ਸੰਭਾਲਣਗੇ। ਵੀਕੇ ਸਿੰਘ ਇਸ ਸਮੇਂ ਰੱਖਿਆ ਮੰਤਰਾਲੇ ’ਚ ਸਕੱਤਰ ਦੇ ਅਹੁਦੇ ’ਤੇ ਕੰਮ ਕਰ ਰਹੇ ਸਨ ਤੇ ਐਕਸ ਸਰਵਿਸਮੈਨ ਕਲਿਆਣ ਵਿਭਾਗ ਦਾ ਕੰਮ ਦੇਖ ਰਹੇ ਸਨ। ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ 1991 ਬੈਚ ਦੇ ਆਈਏਐੱਸ ਅਫਸਰ ਏ ਵੇਣੁਪ੍ਰਸਾਦ ਦੇ ਰਿਟਾਇਰ ਹੋਣ ਤੋਂ ਬਾਅਦ ਤੋਂ ਇਹ ਅਹੁਦਾ ਖਾਲੀ ਪਿਆ ਹੋਇਆ ਹੈ ਤੇ ਮੁੱਖ ਮੰਤਰੀ ਦੇ ਸਪੈਸ਼ਲ ਪਿ੍ਰੰਸੀਪਲ ਸੈਕ੍ਰੇਟਰੀ ਰਵੀ ਭਗਤ ਸੀਐੱਮਓ ਦਾ ਕੰਮਕਾਰ ਦੇਖ ਰਹੇ ਸਨ।
Comments