ਲੁਧਿਆਣਾ, 22/12/2023
ਕਾਹਲੋਂ ਡਿਵੈਲਪਰ ਵਲੋਂ ਉਸਾਰੇ ਜਾ ਰਹੇ 'ਮੌਰਗਨ ਕਰੌਸਿੰਗ ' ਸਾਹਮਣੇ ਲੁਹਾਰਾ ਲਗੇ ਸਿੱਧਵਾਂ ਕੈਨਾਲ ਉਪਰ ਪੁੱਲ ਦੀ ਉਸਾਰੀ ਦਾ ਕੰਮ ਤੋਂ ਸ਼ੁਰੂ ਕਰ ਦਿੱਤਾ ਗਿਆ। ਅੱਜ ਇਕ ਸੰਖੇਪ ਸਮਾਗਮ ਦੌਰਾਨ ਉਸਾਰੀ ਦੇ ਕੰਮ ਦੀ ਸ਼ੁਰੂਆਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ - ਏ- ਮਸ਼ਕੀਨ ਨੇ ਅਰਦਾਸ ਕਰਕੇ ਕਰਵਾਈ।
ਕਾਹਲੋਂ ਡਿਵੈਲਪਰ ਦੇ ਡਾਇਰੈਕਟਰ ਸ. ਗੁਰਵੀਰ ਸਿੰਘ ਕਾਹਲੋ ਨੇ ਦਸਿਆ ਕਿ 'ਇਨਵੇਸਟ ਪੰਜਾਬ ' ਪ੍ਰੋਗਰਾਮ ਅਧੀਨ ਪੰਜਾਬ ਸਰਕਾਰ ਵਲੋਂ ਮਨਜ਼ੂਰ ਇਹ ਪ੍ਰਾਜੈਕਟ ਸਾਹਮਣੇ ਪੁੱਲ 2.5 ਕਰੋੜ ਦੀ ਲਾਗਤ ਨਾਲ ਚੜ ਹਿਨੇ ਦੇ ਰਿਕਾਰਡ ਸਮੇਂ ਵਿਚ ਮੁਕੰਮਲ ਕੀਤਾ ਜਾਏਗਾ ਅਤੇ ਇਸ ਦੇ ਬਣਨ ਨਾਲ ਸਮੁੱਚੇ ਇਲਾਕੇ ਨੂੰ ਵਡੀ ਟਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਦਸਿਆ ਕਿ 'ਮੌਰਗਨ ਕ੍ਰਾਸਿੰਗ' ਕਮਰਸ਼ੀਆਲ ਕੰਪਲੈਕਸ ਦੇ ਬਣਨ ਨਾਲ ਇਸ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਪਤ ਹੋਣਗੇ ਅਤੇ ਇਸ ਇਲਾਕੇ ਦੀ ਨੁਹਾਰ ਬਦਲਣ ਵਿਚ ਇਸ ਦਾ ਅਹਿਮ ਯੋਗਦਾਨ ਹੋਵੇਗਾ।
ਇਸ ਮੌਕੇ ਦੇ ਹੋਰਨਾਂ ਤੋਂ ਇਲਾਵਾ ਵੀਰ ਚੱਕਰ ਵਿਜੇਤਾ ਕਰਨਲ ਹਰ ਵਨਤ ਸਿੰਘ ਕਾਹਲੋ, ਛਾਪਾ, ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਦਰਸ਼ਨ ਸਿੰਘ ਸ਼ੰਕਰ ਸ਼ਾਮਲ ਸਨ ।
Comments