google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਹੰਗਾਮਾ, ਅਫਸਰਾਂ ਨੇ ਬਦਲਿਆ ਟਰੇਨ ਦਾ ਪਲੇਟਫਾਰਮ, ਫੇਰ ਟ੍ਰੈਕ ‘ਤੇ ਭੱਜੇ ਯਾਤਰੀ

23/11/2023

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਅਫਸਰਾਂ ਦੇ ਕਾਰਨ ਹਫੜਾ-ਦਫੜੀ ਮੱਚ ਗਈ। ਬੁੱਧਵਾਰ ਸ਼ਾਮ ਨੂੰ ਆਖ਼ਰੀ ਸਮੇਂ ‘ਤੇ ਰੇਲਗੱਡੀ ਦਾ ਪਲੇਟਫਾਰਮ ਬਦਲਿਆ ਗਿਆ ਸੀ। ਇਸ ਦਾ ਐਲਾਨ ਹੁੰਦੇ ਹੀ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ। ਰੇਲਗੱਡੀ ਫੜਨ ਦੀ ਕਾਹਲੀ ਵਿੱਚ ਸੈਂਕੜੇ ਲੋਕ ਜਾਨ ਵਾਲੇ ਰਸਤੇ ਦੀ ਥਾਂ ਰੇਲ ਪਟੜੀਆਂ ਨੂੰ ਹੀ ਪਾਰ ਕਰਨ ਲੱਗ ਗਏ। ਉਨ੍ਹਾਂ ਵਿੱਚ ਬਹੁਤ ਸਾਰੇ ਛੋਟੇ ਬੱਚੇ ਅਤੇ ਔਰਤਾਂ ਸਨ।

ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੇ ਸਟੇਸ਼ਨ ‘ਤੇ ਦੱਸਿਆ ਗਿਆ ਸੀ ਕਿ ਜਨਸਾਧਾਰਨ ਐਕਸਪ੍ਰੈਸ ਗੱਡੀ ਪਲੇਟਫਾਰਮ ਨੰਬਰ 1 ‘ਤੇ ਆ ਰਹੀ ਹੈ। ਲਗਭਗ 5.30 ਵਜੇ ਇੱਕ ਘੋਸ਼ਣਾ ਕੀਤੀ ਗਈ ਕਿ ਰੇਲਗੱਡੀ ਪਲੇਟਫਾਰਮ ਨੰਬਰ 3 ‘ਤੇ ਆਵੇਗੀ। ਰੇਲਗੱਡੀ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਯਾਤਰੀਆਂ ਨੇ ਪੁਲ ਤੋਂ ਪਲੇਟਫਾਰਮ ਪਾਰ ਕਰਨ ਦੀ ਬਜਾਏ ਰੇਲਵੇ ਟਰੈਕ ਤੋਂ ਪਲੇਟਫਾਰਮ ਨੰਬਰ 3 ‘ਤੇ ਛਾਲ ਮਾਰ ਕੇ ਆਪਣੀ ਜਾਨ ਖਤਰੇ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ।

ਆਰ.ਪੀ.ਐਫ ਦੇ ਮੁਲਾਜ਼ਮਾਂ ਦੇ ਸਾਹਮਣੇ ਰਾਹਗੀਰ ਟ੍ਰੈਕ ‘ਤੇ ਦੌੜੇ, ਪਰ ਕਰਮਚਾਰੀ ਮੂਕ ਦਰਸ਼ਕ ਬਣੇ ਰਹੇ। ਗੁੱਸੇ ‘ਚ ਆਏ ਯਾਤਰੀਆਂ ਨੇ ਬਿਨਾਂ ਕਿਸੇ ਜਾਣਕਾਰੀ ਦੇ ਪਲੇਟਫਾਰਮ ਬਦਲਣ ‘ਤੇ ਸਟੇਸ਼ਨ ਮੈਨੇਜਰ ਨੂੰ ਵੀ ਝਿੜਕਿਆ। ਇਸ ਮਾਮਲੇ ਸਬੰਧੀ ਜਦੋਂ ਸਟੇਸ਼ਨ ਸੁਪਰਡੈਂਟ ਅਮਰੀਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਘਟਨਾ ਤੋਂ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਨਸਾਧਾਰਨ ਐਕਸਪ੍ਰੈਸ ਹਮੇਸ਼ਾ ਪਲੇਟਫਾਰਮ ਨੰਬਰ 3 ‘ਤੇ ਆਉਂਦੀ ਹੈ। ਲੋਕ ਖੁਦ ਹੀ ਹੁਣ ਨੰਬਰ 1 ‘ਤੇ ਖੜ੍ਹੇ ਹੋ ਜਾਨ, ਤਾਂ ਇਸ ਲਈ ਕੋਈ ਕੀ ਕਰ ਸਕਦਾ ਹੈ ? ਲੋਕਾਂ ਨੂੰ ਆਪਣੀ ਸੁਰੱਖਿਆ ਦਾ ਖੁਦ ਖਿਆਲ ਰੱਖਣਾ ਚਾਹੀਦਾ ਹੈ। ਰੇਲਵੇ ਟਰੈਕ ਪਾਰ ਨਹੀਂ ਕਰਨਾ ਚਾਹੀਦਾ।

ਜੀਆਰਪੀ ਦੇ ਐਸਪੀ ਬਲਰਾਮ ਰਾਣਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਰੇਲਵੇ ਸਟੇਸ਼ਨ ‘ਤੇ ਟਰੈਕ ਪਾਰ ਕਰਦਾ ਹੈ ਤਾਂ ਇਹ ਅਪਰਾਧ ਹੈ। ਪੁਲਿਸ ਲਗਾਤਾਰ ਲੋਕਾਂ ਨੂੰ ਰੇਲਵੇ ਟਰੈਕ ਪਾਰ ਨਾ ਕਰਨ ਲਈ ਜਾਗਰੂਕ ਕਰ ਰਹੀ ਹੈ। ਇਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਰੇਲਵੇ ਅਧਿਕਾਰੀਆਂ ਨੂੰ ਸਮੇਂ-ਸਮੇਂ ‘ਤੇ ਪਲੇਟਫਾਰਮਾਂ ਨੂੰ ਵਾਰ-ਵਾਰ ਨਾ ਬਦਲਣ ਲਈ ਸੂਚਿਤ ਕੀਤਾ ਜਾਂਦਾ ਹੈ। ਯਾਤਰੀਆਂ ਨੂੰ ਆਉਣ ਵਾਲੀਆਂ ਟਰੇਨਾਂ ਬਾਰੇ ਲਗਾਤਾਰ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ।

Comments


Logo-LudhianaPlusColorChange_edited.png
bottom of page