google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਦਾ ਚਾਂਦ ਸਿਨੇਮਾ ਨੇੜਲਾ ਆਮ ਆਦਮੀ ਕਲੀਨਿਕ ਮਰੀਜ਼ਾਂ ਦੀ ਆਮਦ ਪੱਖੋਂ ਪਹਿਲੇ ਸਥਾਨ ‘ਤੇ


ਲੁਧਿਆਣਾ, 11 ਅਕਤੂਬਰ:

100 ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹੈ ਕਿ ਪਿਛਲੇ ਲਗਭੱਗ ਦੋ ਮਹੀਨਿਆਂ ਦੇ ਸਮੇਂ ਦੌਰਾਨ ਲੁਧਿਆਣਾ ਦੇ ਆਮ ਆਦਮੀ ਕਲੀਨਿਕਾਂ ਵਿੱਚ 35504 ਮਰੀਜ਼ਾਂ ਨੇ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਚਾਂਦ ਸਿਨੇਮਾ ਨੇੜਲੇ ਆਮ ਆਦਮੀ ਕਲੀਨਿਕ ਨੇ ਸਭ ਤੋਂ ਵੱਧ ਮਰੀਜ਼ਾਂ ਦੀ ਆਮਦ ਨਾਲ ਸੂਬੇ ਭਰ ‘ਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਇੱਥੇ 15 ਅਗਸਤ ਤੋਂ ਹੁਣ ਤੱਕ (11 ਅਕਤੂਬਰ) 6505 ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਹੈ।


ਕੈਬਨਿਟ ਮੰਤਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਤੱਕ 35504 ਮਰੀਜਾਂ ਦੀ ਜਾਂਚ ਹੋ ਚੁੱਕੀ ਹੈ। ਲੁਧਿਆਣਾ ਦੇ 9 ਵਿੱਚੋਂ 6 ਆਮ ਆਦਮੀ ਕਲੀਨਿਕ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਚਾਂਦ ਸਿਨੇਮਾ ਕਲੀਨਿਕ ਦੇ ਬਾਅਦ ਆਮ ਆਦਮੀ ਕਲੀਨਿਕ ਢੰਡਾਰੀ ਕਲਾਂ ਵਿਖੇ ਸਭ ਤੋਂ ਵੱਧ ਮਰੀਜ਼ਾਂ (6329) ਦੀ ਆਮਦ ਰਹੀ, ਜਿੱਥੇ 544 ਟੈਸਟ ਵੀ ਕੀਤੇ ਗਏ ਹਨ। ਇਸੇ ਤਰ੍ਹਾਂ ਖੰਨਾ ਦੇ ਲਲਹੇੜੀ ਮਾਰਗ `ਤੇ ਸਥਿਤ ਆਮ ਆਦਮੀ ਕਲੀਨਿਕ ਵਿਖੇ 5102 ਮਰੀਜ਼ਾਂ ਦੀ ਵਿੱਚ ਜਾਂਚ ਕੀਤੀ ਗਈ, ਜਦੋਂ ਕਿ ਰਾਏਕੋਟ ਦੇ ਕਲੀਨਿਕ ਵਿਖੇ 3676 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ।


ਸ. ਜੌੜਾਮਾਜਰਾ ਨੇ ਦੱਸਿਆ ਕਿ ਤਾਜੇ ਪ੍ਰਾਪਤ ਅੰਕੜਿਆਂ ਅਨੁਸਾਰ, ਐਸ.ਏ.ਐਸ.ਨਗਰ ਵਿੱਚ ਹੁਣ ਤੱਕ ਕੁੱਲ 44026 ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ 5449 ਲੈਬ ਟੈਸਟ ਕੀਤੇ ਜਾ ਚੁੱਕੇ ਹਨ, ਜਦੋਂ ਕਿ ਜ਼ਿਲਾ ਲੁਧਿਆਣਾ ਨੇ 35504 ਮਰੀਜਾਂ ਅਤੇ 3853 ਕਲੀਨਿਕਲ ਟੈਸਟਾਂ ਨਾਲ 23 ਜ਼ਿਲਿਆਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਨੇ 26377 ਮਰੀਜਾਂ ਅਤੇ 3193 ਕਲੀਨਿਕਲ ਟੈਸਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।ਇਸ ਤੋਂ ਇਲਾਵਾ, ਸੂਬੇ ਭਰ ਵਿੱਚ ਕੁੱਲ 39414 ਕਲੀਨਿਕਲ ਟੈਸਟਾਂ ਦੇ ਨਾਲ 15 ਅਗਸਤ ਤੋਂ 11 ਸਤੰਬਰ, 2022 ਤੱਕ ਮਰੀਜ਼ਾਂ ਦੀ ਗਿਣਤੀ 3,01,948 ਤੱਕ ਜਾ ਅੱਪੜੀ ਹੈ।


Comentarios


Logo-LudhianaPlusColorChange_edited.png
bottom of page