10/01/2024
ਕੁੰਦਨਪੁਰੀ ਇਲਾਕੇ ਵਿਚ ਰਹਿਣ ਵਾਲੀ 23 ਸਾਲਾ ਵਿਆਹੁਤਾ ਦੀ ਮੰਗਲਵਾਰ ਦੇਰ ਸ਼ਾਮ ਨਸ਼ੇ ਨਾਲ ਮੌਤ ਹੋ ਗਈ। ਸਿਮਰਨ ਨੇ ਤਕਰੀਬਨ ਦੋ ਮਹੀਨੇ ਪਹਿਲਾਂ ਹੀ ਗੁਰਦਾਸਪੁਰ ਦੇ ਰਹਿਣ ਵਾਲੀ ਕੀਰਤਨ ਨਾਲ ਦੂਜਾ ਵਿਆਹ ਕੀਤਾ ਸੀ। ਉਸ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ। ਕੀਰਤਨ ਨੇ ਦੱਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਉਹ ਸਿਮਰਨ ਨੂੰ ਉਸ ਦੇ ਪੇਕੇ ਘਰ ਨੇੜੇ ਪੀਰੂ ਬੰਦ ਇਲਾਕੇ ਵਿਚ ਛੱਡ ਕੇ ਆਇਆ ਸੀ। ਉਥੋਂ ਉਹ ਤਕਰੀਬਨ ਦੋ ਘੰਟੇ ਬਾਅਦ ਨਸ਼ੇ ਵਿਚ ਧੁੱਤ ਹੋ ਕੇ ਪਰਤੀ। ਦੇਰ ਸ਼ਾਮ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਸਿਵਲ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਹਾਲਾਂਕਿ ਹਸਪਤਾਲ ਪੁੱਜੀ ਸਿਮਰਨ ਦੀ ਮਾਂ ਕਿਰਨ ਨੇ ਦੱਸਿਆ ਇਕ ਉਸ ਦੀ ਧੀ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਨਹੀਂ ਆਈ। ਪਤੀ ਕੀਰਤਨ ਨੇ ਦੱਸਿਆ ਕਿ ਸਿਮਰਨ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰ ਰਹੀ ਸੀ। ਮੰਗਲਵਾਰ ਦੀ ਸ਼ਾਮ ਜਦੋਂ ਉਹ ਨਸ਼ੇ ਵਿਚ ਧੁੱਤ ਹੋ ਕੇ ਘਰ ਪੁੱਜੀ ਤਾਂ ਉਸ ਦੀ ਜੇਬ ਵਿਚੋਂ ਨਸ਼ਾ ਮਿਲਿਆ ਤੇ ਉਸ ਦਾ ਮੋਬਾਈਲ ਗਾਇਬ ਸੀ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਨਸ਼ਾ ਵੱਡਾ ਨਾਸੂਰ ਬਣਦਾ ਜਾ ਰਿਹਾ ਹੈ। ਸੂਬੇ ਵਿਚ ਔਸਤਨ ਹਰੇਕ ਦੂਜੇ ਦਿਨ ਨਸ਼ੇ ਕਾਰਨ ਇਕ ਮੌਤ ਹੋ ਰਹੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਬੀਤੇ 20 ਮਹੀਨਿਆਂ ਵਿਚ ਨਸ਼ਿਆਂ ਕਾਰਨ 310 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਗਿਣਦੀ ਨੌਜਵਾਨ ਦੀ ਹੈ।
Comentarios