20/01/2024
ਲੁਧਿਆਣਾ ਜ਼ਿਲ੍ਹੇ ਵਿੱਚ ਚੂਹਿਆਂ ਨੇ ਭੜਥੂ ਪਾ ਦਿੱਤਾ। ਅੱਧੀ ਰਾਤ ਨੂੰ ਅਚਾਨਕ ਸਾਇਰਨਵਜਣ ਲੱਗਾ ਤੇ ਪੁਲਿਸ ਦੀਆਂ ਟੀਮਾਂ ਅਲਰਟ ਹੋ ਗਈਆਂ। ਸਾਇਰਨ ਵਜਣ ਮਗਰੋਂ ਲੋਕਾਂ ਵਿੱਚ ਵੀ ਦਹਿਸ਼ਤ ਫੈਲ ਗਈ। ਮਾਮਲਾ ਲੁਧਿਆਣਾ ਦੇ ਚੌੜਾ ਬਾਜ਼ਾਰ ਸਥਿਤ ਇਲਾਹਾਬਾਦ ਬੈਂਕ ਦਾ ਹੈ। ਬੁੱਧਵਾਰ ਨੂੰ ਅੱਧੀ ਰਾਤ ਅਚਾਨਕ ਸਾਇਰਨ ਵਜਣ ਲੱਗੇ। ਲੋਕਾਂ ਨੂੰ ਲੱਗਾ ਕਿ ਸ਼ਾਇਦ ਬੈਂਕ ਵਿੱਚ ਕੋਈ ਵੜ ਗਿਆ ਹੈ, ਇਸ ਮਗਰੋਂ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।
ਵੇਖਦੇ ਹੀ ਵੇਖਦੇ ਬੈਂਕ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ। ਕੁਝ ਦੇਰ ਵਿੱਚ ਪੁਲਿਸ ਵੀ ਪਹੁੰਚ ਗਈ। ਲੋਕਾਂ ਨੇ ਪੁਲਿਸ ਟੀਮ ਦੇ ਨਾਲ ਆਲੇ-ਦੁਆਲੇ ਦਾ ਇਲਾਕਾ ਖੰਗਾਲਿਆ। ਦੂਜੇ ਪਾਸੇ ਬੈਂਕ ਦੀ ਕੋਈ ਖਿੜਕੀ ਵੀ ਖੁੱਲ੍ਹੀ ਨਹੀਂ ਸੀ। ਇਸ ਤੋਂ ਬਾਅਦ ਜਾਣਕਾਰੀ ਬੈਂਕ ਅਧਿਕਾਰੀਆਂ ਨੂੰ ਦਿੱਤੀ ਗਈ। ਬੈਂਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਾਇਰਨ ਦੇ ਕੋਲ ਤਾਰ ਨੂੰ ਚੂਹੇ ਨੇ ਕੱਟ ਦਿੱਤਾ,ਇਸ ਕਾਰਨ ਅਚਾਨਕ ਸਾਇਰਨ ਵਜਣ ਲੱਗਾ।
ਲੋਕਾਂ ਨੇ ਦੱਸਿਆ ਕਿ ਚੌੜਾ ਬਾਜ਼ਾਰ ਸਥਿਤ ਇਲਾਹਾਬਾਦ ਬੈਂਕ ਵਿੱਚ ਅਚਾਨਕ ਤੋਂ ਸਾਇਰਨ ਵਜਣ ਲੱਗਾ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ. ਬੈਂਕ ਤੋਂ ਸਾਇਰਨ ਦੀ ਲਗਾਤਾਰ ਆਵਾਜ਼ ਆਉਣ ‘ਤੇ ਇਲਾਕੇ ਦੇ ਲੋਕ ਸਹਿਮ ਗਏ। ਲੋਕਾਂ ਨੇ ਕਿਹਾ ਕਿ ਪੀਸੀਆਰ ਕਰਮਚਾਰੀ ਕੁਝ ਸਮੇਂ ਬਾਅਦ ਮੌਕੇ ‘ਤੇ ਪਹੁੰਚ ਗਏ ਪਰ ਅੱਧਾ ਕਿਮੀ ਦੂਰ ਸਥਿਤ ਕੋਤਵਾਲੀ ਦੇ ਮੁਲਾਜ਼ਮ 20 ਮਿੰਟ ਬਾਅਦ ਪਹੁੰਚੇ।
ਥਾਣਾ ਕੋਤਵਾਲੀ ਦੇ ਐੱਸਐੱਚਓ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਦੋਸ਼ ਗਲਤ ਹਨ। ਸੂਚਨਾ ਮਿਲਣ ਦੇ ਪੰਜ ਮਿੰਟ ਬਾਅਦ ਹੀ ਮੁਲਾਜ਼ਮ ਮੌਕੇ ‘ਤੇ ਪਹੁੰਚ ਚੁੱਕੇ ਸਨ। ਅਧਿਕਾਰੀਆਂ ਨੂੰ ਬੁਲਾ ਕੇ ਬੈਂਕ ਖੁੱਲ੍ਹਵਾਇਆ ਗਿਆ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਬੈਂਕ ਵਿੱਚ ਚੂਹੇ ਨੇ ਤਾਰ ਕੱਟ ਦਿੱਤੀ ਸੀ। ਇਸ ਕਰਕੇ ਸਾਇਰਨ ਵੱਜਣ ਲੱਗਾ।
Comments