google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ 'ਚ ਮਤਰੇਏ ਪਿਉ ਨੇ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਗਰਭਵਤੀ ਹੋਣ 'ਤੇ ਹੋਇਆ ਸ਼ਰਮਨਾਕ ਘਟਨਾ ਦਾ ਖੁਲਾਸਾ

06/04/2024

ਹਵਸ 'ਚ ਅੰਨ੍ਹੇ ਹੋਏ ਮਤਰੇਏ ਪਿਉ ਨੇ ਮੁਟਿਆਰ ਧੀ ਦੀ ਆਬਰੂ ਲੁੱਟ ਲਈ l ਮੁਲਜ਼ਮ ਨੇ ਇਸ ਸਬੰਧੀ ਕਿਸੇ ਨੂੰ ਨਾ ਦੱਸਣ ਦੀ ਗੱਲ ਆਖ ਕੇ ਲੜਕੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂl ਕੁਝ ਮਹੀਨਿਆਂ ਬਾਅਦ ਲੜਕੀ ਆਪਣੇ ਮਾਮੇ ਕੋਲ ਚਲੀ ਗਈ, ਜਿੱਥੇ ਉਸ ਦੇ ਗਰਭਵਤੀ ਹੋਣ ਦੀ ਗੱਲ ਸਾਹਮਣੇ ਆਈl ਉਸਨੇ ਆਪਣੇ ਮਾਮਾ ਮਾਮੀ ਨੂੰ ਆਪ ਬੀਤੀ ਦੱਸੀl ਲੜਕੀ ਦੇ ਮਾਮਾ ਮਾਮੀ ਨੇ ਇਹ ਸਾਰਾ ਮਾਮਲਾ ਪੁਲਿਸ ਦੀ ਜਾਣਕਾਰੀ ਵਿੱਚ ਲਿਆਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪੀੜਿਤ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਨੇ ਪਿੰਡ ਮੁਕੰਦਪੁਰ ਡੇਹਲੋ ਦੇ ਰਹਿਣ ਵਾਲੇ ਚਰਨਜੀਤ ਸਿੰਘ ਉਰਫ ਜੀਤਾ ਨਾਲ ਵਿਆਹ ਕਰਵਾ ਲਿਆ ਸੀ l ਲੜਕੀ ਨੇ ਦੱਸਿਆ ਕਿ ਸੱਤ ਮਹੀਨੇ ਪਹਿਲੋਂ ਉਸਦੇ ਮਤਰਏ ਪਿਤਾ ਨੇ ਡਰਾ ਧਮਕਾ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ l ਚਰਨਜੀਤ ਸਿੰਘ ਨੇ ਇਸ ਸਬੰਧੀ ਕਿਸੇ ਨੂੰ ਨਾ ਦੱਸਣ ਦੀ ਗੱਲ ਕਹੀ ਅਤੇ ਬੁਰੀ ਤਰ੍ਹਾਂ ਡਰਾਇਆ ਧਮਕਾਇਆ l ਮਾਮਲਾ ਉਜਾਗਰ ਹੁੰਦੇ ਹੀ ਥਾਣਾ ਡੇਹਲੋਂ ਪੁਲਿਸ ਨੇ ਮੁਲਜਮ ਚਰਨਜੀਤ ਸਿੰਘ ਉਰਫ ਜੀਤਾ ਦੇ ਖਿਲਾਫ ਸੰਗੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਇੰਸਪੈਕਟਰ ਦਵਿੰਦਰ ਕੌਰ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


Comments


Logo-LudhianaPlusColorChange_edited.png
bottom of page