19/01/2024
ਲੁਧਿਆਣਾ ਦੇ ਤਾਜਪੁਰ ਰੋਡ ਤੇ ਪੈਂਦੀ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਡੇਢ ਦਰਜਨ ਦੇ ਕਰੀਬ ਚੋਰਾਂ ਨੇ ਦੁਕਾਨਦਾਰ ਦਾ ਸ਼ਟਰ ਉਖਾੜ ਕੇ ਅੰਦਰੋਂ ਗਹਿਣੇ ਚੋਰੀ ਕਰ ਲਏ l ਤੜਕੇ ਸਾਢੇ 3 ਵਜੇ ਦੇ ਕਰੀਬ ਵਾਪਰੀ ਇਸ ਚੋਰੀ ਦੀ ਵਾਰਦਾਤ ਦੇ ਦੌਰਾਨ ਸਿਕਿਉਰਟੀ ਅਲਾਰਮ ਵੱਜ ਗਿਆ ਤੇ ਚੋਰ ਮੌਕੇ ਤੋਂ ਫਰਾਰ ਹੋ ਗਏ l ਸੂਚਨਾ ਮਿਲਦੇ ਹੀ ਲੁਧਿਆਣਾ ਪੁਲਿਸ ਮੌਕੇ ’ਤੇ ਪਹੁੰਚੀ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ l ਇਸ ਮਾਮਲੇ ਵਿੱਚ ਪੁਲਿਸ ਡੁੰਗਾਈ ਨਾਲ ਤਫਤੀਸ਼ ਕਰਨ ਵਿੱਚ ਜੁੱਟ ਗਈ l ਵਾਰਦਾਤ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਫੁਟੇਜ ਵਿੱਚ ਚੋਰ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ।
Commenti