ਲੁਧਿਆਣਾ, 02/05/2024
ਪੰਜਾਬ ਕਾਂਗਰਸ ਪ੍ਰਧਾਨ ਦੇ ਰੋਡ ਸ਼ੋਅ ਨੂੰ ‘ਫਲੋਪਸ਼ੋ’ ਕਰਾਰ ਦਿੰਦਿਆਂ ਭਾਜਪਾ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਇੰਝ ਲੱਗ ਰਿਹਾ ਹੈ ਜਿਵੇਂ ਰਾਜਾ ਅਮਰਿੰਦਰ ਵੜਿੰਗ ਨੂੰ ਲੁਧਿਆਣਾ ਦੇ ਵੋਟਰਾਂ ਨੇ ਹੀ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੇਡਰ ਵੱਲੋਂ ਪਹਿਲੇ ਦਿਨ ਹੀ ਨਿਰਾਸ਼ ਕੀਤਾ ਹੈ। ਰੋਡ ਸ਼ੋਅ ਲੁਧਿਆਣਾ ਤੋਂ ਬਹੁਤ ਘੱਟ ਹਾਜ਼ਰੀ ਦੇ ਨਾਲ ਘਟੀਆ ਸਮਾਗਮ ਸੀ। ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੁਧਿਆਣਾ ਦੇ ਲੋਕ ਕੀ ਚਾਹੁੰਦੇ ਹਨ। ਰੋਡ ਸ਼ੋਅ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਬੁਲਾਇਆ ਗਿਆ ਸੀ। ਰੋਡ ਸ਼ੋਅ ਵਿੱਚ ਕੋਈ ਵੀ ਸਥਾਨਕ ਲੋਕ ਮੌਜੂਦ ਨਹੀਂ ਸਨ। ਧੀਮਾਨ ਨੇ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਤੋਂ ਇੱਕ ਵਫ਼ਾਦਾਰ ਅਤੇ ਇਮਾਨਦਾਰ ਉਮੀਦਵਾਰ ਦਿੱਤਾ ਹੈ, ਜਿਸ ਨੇ ਅਸਲ ਵਿੱਚ ਦਸ ਸਾਲ ਲੁਧਿਆਣਾ ਦੇ ਲੋਕਾਂ ਦੀ ਸੇਵਾ ਕੀਤੀ ਹੈ। ਰਵਨੀਤ ਬਿੱਟੂ ਨੂੰ ਲੁਧਿਆਣਾ ਦੇ ਲੋਕਾਂ ਦੀ ਆਵਾਜ਼ ਕਰਾਰ ਦਿੰਦਿਆਂ ਧੀਮਾਨ ਨੇ ਕਿਹਾ ਕਿ ਇਸ ਵਾਰ ਲੁਧਿਆਣਾ ਦੇ ਲੋਕ ਭਾਜਪਾ ਨੂੰ ਵੋਟਾਂ ਪਾਉਣ ਦਾ ਮਨ ਬਣਾ ਚੁੱਕੇ ਹਨ। ਉਹ ਕਿਸੇ ਆਊਟਸਾਈਡਰ ਨੂੰ ਆਪਣਾ ਉਮੀਦਵਾਰ ਨਹੀਂ ਮੰਨਣਗੇ ਅਤੇ ਖਾਸ ਤੌਰ 'ਤੇ ਜਿਸ ਨੇ ਗਿੱਦੜਬਾਹਾ ਦੇ ਵੋਟਰਾਂ ਨੂੰ ਦੁਚਿੱਤੀ ਵਿੱਚ ਛੱਡ ਦਿੱਤਾ ਹੈ, ਉਹੀ ਉਹ ਲੁਧਿਆਣਾ ਦੇ ਲੋਕਾਂ ਨਾਲ ਕਰਨਗੇ। ਰਵਨੀਤ ਬਿੱਟੂ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜਦੋਂ ਲੁਧਿਆਣਾ ਪਹੁੰਚੇ ਤਾਂ ਰੋਡ ਸ਼ੋਅ ਬਹੁਤ ਹੀ ਜਬਰਦਸਤ ਸੀ ਕਿਉਂਕਿ ਲੋਕ ਉਨ੍ਹਾਂ ਦਾ ਸਵਾਗਤ ਕਰਨ ਲਈ ਆਪੋ-ਆਪਣੇ ਪੱਧਰ 'ਤੇ ਨਿਕਲੇ ਸਨ। ਧੀਮਾਨ ਨੇ ਅੱਗੇ ਕਿਹਾ ਕਿ ਲੁਧਿਆਣਾ ਦੇ ਵੋਟਰ ਸਮਝ ਚੁੱਕੇ ਹਨ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਇੱਥੇ ਭਾਜਪਾ ਉਮੀਦਵਾਰ ਦੀ ਲੋੜ ਹੈ।
Comments