ਲੁਧਿਆਣਾ, 25 ਜੁਲਾਈ
ਸਮਾਜ ਅੰਦਰ ਪੌਦਿਆਂ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਣ ਦੇ ਮੰਤਵ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ., ਦੀ ਸਰਪ੍ਰਸਤੀ ਹੇਠ ਰੁੱਖ ਲਗਾਉਣ ਦੀ ਮੁਹਿੰਮ, ਲੁਧਿਆਣਾ ਰੇਂਜ ਦੇ ਇੰਸਪੈਕਟਰ ਜਨਰਲ ਐਸ.ਪੀ.ਐਸ. ਪਰਮਾਰ, ਆਈ.ਪੀ.ਐਸ. ਦੁਆਰਾ ਸ਼ੁਰੂ ਕੀਤੀ ਗਈ ਤਾਂ ਜੋ ਜ਼ਿਲ੍ਹਾ ਲੁਧਿਆਣਾ ਦੇ ਨਾਗਰਿਕਾਂ ਨੂੰ ਕੁਦਰਤ ਨੂੰ ਅਪਣਾਉਣ ਅਤੇ ਸਿਰਜਣਹਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਲੁਧਿਆਣਾ ਰੇਂਜ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਰਾਜ ਸਭਾ ਸ੍ਰੀ ਸੰਜੀਵ ਅਰੋੜਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਰੁੱਖ ਲਗਾਉਣ ਦੀ ਮਹੱਤਤਾ ਬਾਰੇ ਇੱਕ ਵਿਸ਼ੇਸ਼ ਪੋਰਟਰੇਟ, ਸਾਬਕਾ ਵਧੀਕ ਐਡਵੋਕੇਟ ਜਨਰਲ ਅਤੇ ਚੇਅਰਮੈਨ ਪੰਜਾਬ ਇਨਫੋਟੈਕ - ਕੁਦਰਤ ਪ੍ਰੇਮੀ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ, ਮੈਂਬਰ ਪਾਰਲੀਮੈਂਟ ਰਾਜ ਸਭਾ ਸ੍ਰੀ ਸੰਜੀਵ ਅਰੋੜਾ ਅਤੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਜਨਰਲ ਐਸ.ਪੀ.ਐਸ. ਪਰਮਾਰ, ਆਈ.ਪੀ.ਐਸ. ਵੱਲੋਂ ਜਾਰੀ ਕੀਤਾ ਗਿਆ।
ਮੈਂਬਰ ਪਾਰਲੀਮੈਂਟ ਰਾਜ ਸਭਾ ਸ੍ਰੀ ਸੰਜੀਵ ਅਰੋੜਾ ਨੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖਣਾ ਸਾਡੇ ਸਾਰਿਆਂ ਲਈ ਜ਼ਰੂਰੀ ਹੈ। ਇਸ ਮੌਕੇ ਹਾਜ਼ਰ ਮਹਿਮਾਨਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਪੌਦੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬੂਟੇ ਵੀ ਵੰਡੇ ਗਏ।
ਇਸ ਮੌਕੇ ਡੀ.ਐਮ.ਸੀ. ਦੇ ਸਕੱਤਰ ਪ੍ਰੇਮ ਗੁਪਤਾ, ਡਾ ਗੁਰਪ੍ਰੀਤ ਵਾਂਡਰ, ਡਾ. ਬਿਸ਼ਵ ਮੋਹਨ, ਡਾ. ਨੀਰਜ ਥਾਪਰ, ਡਾ. ਸੁਮਨ ਪੁਰੀ, ਉੱਘੇ ਉਦਯੋਗਪਤੀ ਮਹੇਸ਼ ਗੋਇਲ, ਰਜਿੰਦਰ ਬਾਂਸਲ, ਦਵਿੰਦਰ ਭਸੀਨ, ਸੋਨੂੰ ਨੀਲੀਬਾਰ, ਬਿਕਰਮ ਬੈਂਬੀ, ਸੰਜੀਵ ਸੇਠੀ, ਅਸ਼ਵਨੀ ਜੋਸ਼ੀ, ਚੇਤਨ ਪਾਹਵਾ ਵੀ ਮੌਜੂਦ ਸਨ ਜਿਨ੍ਹਾਂ ਪਲਾਂਟੇਸ਼ਨ ਡਰਾਈਵ ਵਿੱਚ ਹਿੱਸਾ ਲਿਆ।
ਐਸ.ਪੀ.ਐਸ. ਪਰਮਾਰ, ਆਈ.ਪੀ.ਐਸ. ਲੁਧਿਆਣਾ ਰੇਂਜ ਨੇ ਸਬੰਧਤ ਪੁਲਿਸ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਕੁਦਰਤ ਦਾ ਸਤਿਕਾਰ ਕਰਨ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖ ਲਗਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੇ ਇਸ ਨੇਕ ਕਾਰਜ ਰਾਹੀਂ ਵੱਧ ਤੋ ਵੱਧ ਪੌਦੇ ਲਗਾ ਕੇ ਪੰਜਾਬ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਪ੍ਰੇਰਿਤ ਕੀਤਾ।
コメント