01MAY,2022
ਰਿਜ਼ਰਵ ਬੈਂਕ ਨੇ ਮਈ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸ ਵਾਰ ਤੀਜੇ ਤੇ ਚੌਥੇ ਸ਼ਨੀਵਾਰ ਦੇ ਨਾਲ ਐਤਵਾਰ ਦੀਆਂ ਛੁੱਟੀਆਂ ਨੂੰ ਮਿਲਾ ਕੇ ਬੈਂਕ ਕੁੱਲ 11 ਦਿਨ ਬੰਦ ਰਹਿਣਗੇ। ਆਰਬੀਆਈ ਵੱਲੋਂ ਜਾਰੀ ਕੈਲੰਡਰ ਮੁਤਾਬਕ ਇਹ ਛੁੱਟੀਆਂ, ਈਦ, ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ, ਬਸਾਵਾ ਜਯੰਤੀ, ਅਕਸ਼ੈ ਤ੍ਰਿਤਯਾ, ਰਵਿੰਦਰਨਾਥ ਟੈਗੋਰ ਦੇ ਜਨਮ ਦਿਨ ਤੇ ਬੁੱਧ ਪੂਰਨਿਮਾ ਨਾਲ ਸਬੰਧਤ ਹਨ।
ਅੱਜ ਕੱਲ ਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਦਾ ਟਰੈਂਡ ਹੈ ਤੇ ਲੋਕ ਘਰ ਬੈਠੇ ਹੀ ਬਹੁਤ ਆਸਾਨੀ ਨਾਲ ਬੈਂਕ ਦੇ ਲੈਣ-ਦੇਣ ਨਿਪਟਾ ਲੈਂਦੇ ਹਨ ਪਰ ਕਈ ਵਾਰ ਅਜਿਹੇ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਤੁਹਾਨੂੰ ਬੈਂਕ ਜਾਣ ਦੀ ਲੋੜ ਪੈਂਦੀ ਹੈ। ਜੇਕਰ ਤੁਹਾਨੂੰ ਅਜਿਹਾ ਕੋਈ ਕੰਮ ਹੈ ਜਿਸ ਵਿਚ ਤੁਹਾਨੂੰ ਬੈਂਕ ਬ੍ਰਾਂਚ ਜਾਣ ਦੀ ਲੋੜ ਪੈ ਸਕਦੀ ਹੈ ਤਾਂ ਤੁਹਾਨੂੰ ਇਨ੍ਹਾਂ ਛੁੱਟੀਆਂ ਦਾ ਧਿਆਨ ਰੱਖਣਾ ਹੋਵੇਗਾ ਨਹੀਂ ਤਾਂ ਤੁਹਾਡਾ ਕੋਈ ਲੈਣ-ਦੇਣ ਵਿਚ ਹੀ ਰੁਕ ਸਕਦਾ ਹੈ।
1 ਮਈ ਐਤਵਾਰ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ 2 ਮਈ ਰਮਜਾਦ-ਈਨਦ ਕਾਰਨ ਬੈਂਕ ਬੰਦ ਰਹਿਣਗੇ, 3 ਮਈ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ, 4 ਮਈ ਨੂੰ ਈਦ-ਉਪਲ-ਫਿਤਰ ਕਾਰਨ, 8 ਮਈ ਨੂੰ ਐਤਵਾਰ, 9 ਮਈ ਨੂੰ ਰਵਿੰਦਰ ਨਾਥ ਟੈਗੋਰ ਦੀ ਜਯੰਤੀ, 14 ਮਈ ਨੂੰ ਦੂਜਾ ਸ਼ਨੀਵਾਰ, 15 ਮਈ ਨੂੰ ਐਤਵਾਰਤ 19 ਮਈ ਨੂੰ ਬੁੱਧ ਪੂਰਨਿਮਾ, 22 ਮਈ ਨੂੰ ਐਤਵਾਰ, 24 ਮਈ ਨੂੰ ਕਾਜੀ ਨਜਰਾਲੂ ਇਸਲਾਮ ਜਨਮਦਿਨ, 28 ਮਈ ਨੂੰ ਚੌਥਾ ਸ਼ਨੀਵਾਰ ਤੇ 29 ਮਈ ਨੂੰ ਐਤਵਾਰ ਕਾਰਨ ਬੈਂਕਾਂ ਵਿਚ ਛੁੱਟੀ ਹੋਵੇਗੀ।
コメント