19/02/2024
ਲੁਧਿਆਣਾ ਦੀ ਪੱਛਮੀ ਤਹਿਸੀਲ ਦੇ ਰਜਿਸਟਰਾਰ ਗੁਰਮੀਤ ਮਿਸ਼ਰਾ ਅਤੇ ਉਸਦੇ ਰਜਿਸਟਰੀ ਕਲਰਕ ਅਸ਼ਵਨੀ ਕੁਮਾਰ ਟੋਪੀ ਵੱਲੋਂ 15000 ਰੁਪਏ ਰਿਸ਼ਵਤ ਲੈ ਕੇ ਕੀਤੀ ਗਈ ਰਜਿਸਟਰੀ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਕੀ ਹੈ ਮਾਮਲਾ
ਸਲੇਮ ਟਾਬਰੀ ਦੇ ਰਹਿਣ ਵਾਲੇ ਅਮਰਜੀਤ ਸਿੰਘ ਭੱਲਾ ਨੇ ਰਜਿਸਟਰੀ ਕਲਰਕ ਆਸ਼ਵਨੀ ਕੁਮਾਰ (ਟੋਪੀ) ਅਤੇ ਰਜਿਸਟਰਾਰ ਗੁਰਮੀਤ ਮਿਸ਼ਰਾ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੈਂ ਆਪਣੇ ਦੋਸਤ ਸੰਤੋਸ਼ ਕੁਮਾਰ ਦੀ ਪਤਨੀ ਮੂਨੀ ਦੇਵੀ ਦੀ ਰਜਿਸਟਰੀ ਕਰਵਾਉਣ ਲਈ ਪੱਛਮੀ ਤਹਿਸੀਲ ਦੇ ਰਜਿਸਟਰਾਰ ਗੁਰਮੀਤ ਮਿਸ਼ਰਾ ਕੋਲ ਗਿਆ ਤਾਂ ਤਹਿਸੀਲਦਾਰ ਨੇ ਕਿਹਾ ਕਿ ਮੈਂ ਐਨਓਸੀ ਤੋਂ ਬਗੈਰ ਰਜਿਸਟਰੀ ਨਹੀਂ ਕਰਾਂਗਾ। ਜਦ ਮੇਰੇ ਵੱਲੋਂ ਤਹਿਸੀਲਦਾਰ ਨੂੰ ਇਹ ਕਿਹਾ ਗਿਆ ਕਿ ਐਨਓਸੀ ਤੋਂ ਬਗੈਰ ਰਜਿਸਟਰੀਆਂ ਕਰਨ ਦਾ ਪੰਜਾਬ ਸਰਕਾਰ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਹੁਣ ਰਜਿਸਟਰੀ ਕਰਵਾਉਣ ਲਈ ਐਨਓਸੀ ਦੀ ਜਰੂਰਤ ਨਹੀਂ ਹੈ ਉਹਨਾਂ ਮੈਨੂੰ ਰਜਿਸਟਰੀ ਕਰਨ ਤੋਂ ਮਨਾ ਕਰਦਿਆ ਕਿਹਾ ਕਿ ਅਜੇ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਦ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇਗੀ ਉਸ ਤੋਂ ਬਾਅਦ ਹੀ ਐਨਓਸੀ ਤੋਂ ਬਗੈਰ ਰਜਿਸਟਰੀਆਂ ਕੀਤੀਆਂ ਜਾਣਗੀਆਂ ਜਦ ਮੈਂ ਰਜਿਸਟਰਾਰ ਨੂੰ ਰਜਿਸਟਰੀ ਕਰਨ ਲਈ ਤਰਲੇ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਰੀਡਰ ਅਸਵਨੀ ਕੁਮਾਰ ਨੂੰ ਮਿਲ ਲਓ ਜਦ ਅਸ਼ਵਨੀ ਕੁਮਾਰ ਨੂੰ ਮਿਲਿਆ ਤਾਂ ਇੱਕ ਵਾਰ ਤਾਂ ਉਹਨਾਂ ਨੇ ਮੇਰੀ ਰਜਿਸਟਰੀ ਕਰਨ ਲਈ ਇੱਕ ਵਾਰ ਹਾਂ ਕਰ ਦਿੱਤੀ ਫਏਰ੍ ਪਤਾ ਨਹੀਂ ਕਿਉਂ ਮੇਰੀ ਰਜਿਸਟਰੀ ਕਰਨ ਤੋਂ ਮਨਾ ਕਰ ਦਿੱਤਾ। ਅਮਰਜੀਤ ਭੱਲਾ ਨੇ ਦੱਸਿਆ ਕਿ ਜਦ ਮੈਂ ਦੋ ਦਿਨ ਬਾਅਦ 5 ਫਰਵਰੀ ਨੂੰ 15 ਹਜਾਰ ਰੂਪਏ ਜੇਬ ਵਿੱਚ ਪਾ ਕੇ ਵਿਚੋਲੇ ਰਾਹੀਂ ਰਜਿਸਟਰਾਰ ਦਫਤਰ ਵਿੱਚ ਪਹੁੰਚਿਆ ਤਾਂ ਵਿਚੋਲੇ ਨੇ ਮੈਨੂੰ ਪਿੱਛੇ ਖੜਾ ਦਿੱਤਾ ਅਤੇ 15000 ਰਜਿਸਟਰੀ ਕਲਰਕ ਅਸ਼ਵਨੀ ਕੁਮਾਰ ਟੋਪੀ ਨੂੰ ਦੇ ਦਿੱਤਾ ਉਸੇ ਦਿਨ ਹੀ ਮੇਰੀ ਰਜਿਸਟਰੀ ਰਜਿਸਟਰਾਰ ਸੁਮੀਤ ਮਿਸਰਾ ਵੱਲੋਂ ਕਰ ਦਿੱਤੀ ਗਈ। ਅਮਰਜੀਤ ਸਿੰਘ ਭੱਲਾ ਨੇ ਇਹ ਵੀ ਦੱਸਿਆ ਕਿ ਮੈਂ ਬੀਤੇ ਵਰੇ 2023 ਨੂੰ 20 ਅਕਤੂਬਰ ਨੂੰ ਇੱਕ ਰਜਿਸਟਰੀ ਤਹਿਸੀਲਦਾਰ ਗੁਰਮੀਤ ਮਿਸ਼ਰਾ ਕੋਲੋਂ 15000 ਦੇ ਕੇ ਕਰਵਾਈ ਸੀ ਜਿਸ ਦਾ ਵਸੀਕਾ ਨੰਬਰ11431 ਹੈ। ਇਹ ਪਲਾਟ ਬਿਕਰਮ ਨੇ ਵੇਚਿਆ ਸੀ ਜਦ ਕਿ ਤੁਲਸੀ ਦੇਵੀ ਨੇ ਖਰੀਦਿਆ ਸੀ। ਜਿਲਾ ਪ੍ਰਸ਼ਾਸਨ ਤੋਂ ਕਾਰਵਾਈ ਕਰਨ ਦੀ ਕੀਤੀ ਸੀ ਮੰਗ ।
ਅਮਰਜੀਤ ਭੱਲਾ ਨੇ ਜਿਲਾ ਪ੍ਰਸ਼ਾਸਨ ਤੋਂ ਰਜਿਸਟਰੀ ਕਲਰਕ ਅਸਵਨੀ ਕੁਮਾਰ (ਟੋਪੀ) ਅਤੇ ਰਜਿਸਟਰਾਰ ਗੁਰਮੀਤ ਸਿੰਘ ਮਿਸ਼ਰਾ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ । ਉਸਨੇ ਕਿਹਾ ਸੀ ਕੇ ਹੰਬੜਾ ਰੋਡ ਤੇ ਸਥਿਤ ਪੱਛਮੀ ਤਹਿਸੀਲ ਵਿੱਚ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ ਸ਼ਰੇਆਮ ਗਰੀਬ ਲੋਕਾਂ ਦੀ ਲੁੱਟ ਕਸੁੱਟ ਹੋ ਰਹੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਵੀ ਮੰਗ ਕੀਤੀ ਸੀ ਕਿ ਗੁਰਮੀਤ ਸਿੰਘ ਮਿਸਰਾ ਵੱਲੋਂ ਪਿਛਲੇ 2 ਮਹੀਨੇ ਦੌਰਾਨ ਕੀਤੀਆਂ ਗਈਆਂ ਰਜਿਸਟੀਆਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।
ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਦਾ
ਜਦ ਹੰਬੜਾ ਰੋਡ ਤੇ ਸਥਿਤ ਪੱਛਮੀ ਤਹਿਸੀਲ ਦੇ ਰਜਿਸਟਰਾਰ ਗੁਰਮੀਤ ਮਿਸ਼ਰਾ ਅਤੇ ਰਜਿਸਟਰੀ ਕਲਰਕ ਅਸ਼ਵਨੀ ਕੁਮਾਰ ਟੋਪੀ ਵੱਲੋਂ 15,000 ਰਿਸ਼ਵਤ ਲੈ ਕੇ ਰਜਿਸਟਰੀ ਕਰਨ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਜ਼ਿਲ੍ਹੇ ਨੂੰ ਕੁਰਪਸ਼ਨ ਮੁਕਤ ਬਣਾਉਣਾ ਹੈ। ਰਿਸ਼ਵਤ ਲੈ ਕੇ ਕੰਮ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਪ੍ਰਸ਼ਾਸਨ ਵੱਲੋਂ ਤਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਇਹ ਵੀ ਕਿਹਾ ਕਿ ਮੈਂ ਰਿਸ਼ਵਤ ਖੋਰੀ ਦੇ ਵਿਰੁੱਧ ਹਾਂ। ਮੈਂ ਜਾਂਚ ਦੇ ਆਦੇਸ਼ ਦਿੱਤੇ ਹਨ ਜੇਕਰ ਜਾਂਚ ਵਿੱਚ ਰਜਿਸਟਰਾਰ ਗੁਰਮੀਤ ਮਿਸ਼ਰਾ ਅਤੇ ਉਸਦਾ ਰਜਿਸਟਰੀ ਕਲਰਕ ਅਸ਼ਵਨੀ ਕੁਮਾਰ ਦੋਸ਼ੀ ਪਾਇਆ ਗਿਆ ਤਾਂ ਉਹਨਾਂ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
Comentários