ਲੁਧਿਆਣਾ, 01 ਜੁਲਾਈ 2022
ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ , ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ, ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਃ ਤੇ ਪੀ ਏ ਯੂ ਲੁਧਿਆਣਾ ਡਾਃ ਸ ਸ ਜੌਹਲ ਜੀ ਦੀ ਜੀਵਨ ਸਾਥਣ ਸਰਦਾਰਨੀ ਮਹਿੰਦਰ ਕੌਰ ਜੌਹਲ ਦਾ ਅੱਜ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 91 ਸਾਲਾਂ ਦੇ ਸਨ।
ਅਜੇ ਇਸੇ ਸਾਲ ਉਨ੍ਹਾਂ ਆਪਣੇ ਵਿਆਹੁਤਾ ਜੀਵਨ ਦੇ 75 ਸਾਲ ਸੰਪੂਰਨ ਕੀਤੇ ਸਨ।
ਉਹ ਉੱਘੇ ਲੇਖਕ ਤੇ ਫੋਟੋ ਆਰਟਿਸਟ ਜਨਮੇਜਾ ਸਿੰਘ ਜੌਹਲ ਦੇ ਮਾਤਾ ਜੀ ਸਨ।
ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਮੁਕੰਦਪੁਰ ਦੇ ਜੰਮਪਲ ਸਰਦਾਰਨੀ ਮਹਿੰਦਰ ਕੌਰ ਦੀ ਸ਼ਾਦੀ ਡਾਃ ਜੌਹਲ ਨਾਲ 1945 ਵਿੱਚ ਹੋਈ ਸੀ।
ਸਰਦਾਰਨੀ ਮਹਿੰਦਰ ਕੌਰ ਦਾ ਅੰਤਿਮ ਸੰਸਕਾਰ 2ਜੁਲਾਈ ਦੁਪਹਿਰ 12 ਵਜੇ ਰਾਮਗੜ੍ਹੀਆ ਸ਼ਮਸ਼ਾਨ ਘਾਟ ਸਾਹਮਣੇ ਮਿਲਟਰੀ ਕੈਂਪ ਢੋਲੇਵਾਲ, ਜੀ ਟੀ ਰੋਡ ਲੁਧਿਆਣਾ ਵਿੱਚ ਹੋਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਜਨਮੇਜਾ ਸਿੰਘ ਜੌਹਲ ਨੇ ਦਿੱਤੀ।
ਮਾਤਾ ਜੀ ਮਹਿੰਦਰ ਕੌਰ ਜੌਹਲ ਸਿਰਫ਼ ਜੌਹਲ ਪਰਿਵਾਰ ਲਈ ਨਹੀਂ ਸਗੋਂ ਸਾਡੇ ਸਭ ਲਈ ਸਨੇਹ ਤੇ ਮਮਤਾ ਦੀ ਮੂਰਤ ਸਨ।
(ਗੁਰਭਜਨ ਗਿੱਲ)
Comments