15/12/2023
ਸੋਨਾ-ਚਾਂਦੀ ਦੇ ਨਵੇਂ ਭਾਅ ਜਾਰੀ ਹੋਏ ਹਨ। ਅੱਜ ਵਾਅਦਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 'ਤੇ ਵਾਧਾ ਦਰਜ ਹੋਇਆ ਹੈ। ਸੋਨੇ ਦੀ ਕੀਮਤ ਵਿੱਚ 1276 ਰੁਪਏ ਦਾ ਉਛਾਲ ਦਰਜ ਹੋਇਆ ਹੈ। ਉੱਥੇ ਚਾਂਦੀ ਦੀ ਕੀਮਤ ਵਿੱਚ 3550 ਰੁਪਏ ਦਾ ਵਾਧਾ ਹੋਇਆ ਹੈ।
ਵਾਅਦਾ ਬਾਜ਼ਾਰ ਵਿੱਚ ਸੋਨੇ ਦਾ ਭਾਅ
ਵਾਅਦਾ ਕਾਰੋਬਾਰ ਵਿੱਚ ਵੀਰਵਾਰ ਨੂੰ ਸੋਨੇ ਦੀ ਕੀਮਤ 1276 ਰੁਪਏ ਵਧ ਕੇ 62475 ਰੁਪਏ ਫ਼ੀ 10 ਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ, ਫਰਵਰੀ ਡਿਲੀਵਰੀ ਵਾਲੇ ਸੋਨੇ ਦੇ ਕਰਾਰ ਦੀ ਕੀਮਤ 1276 ਰੁਪੲੈ ਜਾਂ 2.09 ਫ਼ੀਸਦੀ ਵਧ ਕੇ 62475 ਰੁਪਏ ਫ਼ੀ 10 ਗ੍ਰਾਮ ਹੋ ਗਈ, ਜਿਸ ਵਿੱਚ 13839 ਲਾਟ ਦਾ ਕਾਰੋਬਾਰ ਹੋਇਆ।
ਕੌਮਾਂਤਰੀ ਪੱਧਰ 'ਤੇ, ਨਿਊਯਾਰਕ ਵਿੱਚ ਸੋਨਾ ਵਾਅਦਾ 2ਂ51 ਫ਼ੀਸਦੀ ਵਧ ਕੇ 2047.40 ਅਮਰੀਕੀ ਡਾਲਰ ਫ਼ੀ ਔਂਸ ਹੋ ਗਿਆ।
ਵਾਅਦਾ ਬਾਜ਼ਾਰ ਵਿੱਚ ਚਾਂਦੀ ਦਾ ਭਾਅ
ਵਾਅਦਾ ਕਾਰੋਬਾਰ ਵਿੱਚ ਵੀਰਵਾਰ ਨੂੰ ਚਾਂਦੀ ਦੀ ਕੀਮਤ 3550 ਰੁਪਏ ਉਛਲ ਕੇ 75082 ਰੁਪਏ ਫ਼ੀ ਕਿਲੋਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ, ਮਾਰਚ ਡਿਲੀਵਰੀ ਲਈ ਚਾਂਦੀ ਕਰਾਰ 13477 ਲਾਟ ਵਿੱਚ 3350 ਰੁਪਏ ਜਾਂ 4.96 ਫ਼ੀਸਦੀ ਵਧ ਕੇ75082 ਰੁਪਏ ਫ਼ੀ ਕਿਲੋਗ੍ਰਾਮ ਹੋ ਗਈ।
ਕੌਮਾਂਤਰੀ ਪੱਧਰ 'ਤੇ, ਨਿਊਯਾਰਕ ਵਿੱਚ ਚਾਂਦੀ 6.43 ਫ਼ੀਸਦੀ ਵਧ ਕੇ 24.40 ਅਮਰੀਕੀ ਡਾਲਰ ਫ਼ੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।
ਤੁਹਾਡੇ ਸ਼ਹਿਰ ਵਿੱਚ ਸੋਨੇ ਦਾ ਕੀ ਭਾਅ ਚੱਲ ਰਿਹਾ
ਗੁੱਡ ਰਿਟਰਨਜ਼ ਵੈਬਸਾਈਟ ਦੇ ਅਨੁਸਾਰ, ਲਿਖਣ ਦੇ ਸਮੇਂ ਸੋਨੇ ਦੀਆਂ ਸਪਾਟ ਕੀਮਤਾਂ ਹੇਠਾਂ ਦਿੱਤੀਆਂ ਗਈਆਂ ਹਨ:
ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 63,040 ਰੁਪਏ ਪ੍ਰਤੀ 10 ਗ੍ਰਾਮ ਹੈ।
ਜੈਪੁਰ 'ਚ 24 ਕੈਰੇਟ ਸੋਨੇ ਦੀ ਕੀਮਤ 63,040 ਰੁਪਏ ਪ੍ਰਤੀ 10 ਗ੍ਰਾਮ ਹੈ।
ਪਟਨਾ 'ਚ 24 ਕੈਰੇਟ ਸੋਨੇ ਦੀ ਕੀਮਤ 62,940 ਰੁਪਏ ਪ੍ਰਤੀ 10 ਗ੍ਰਾਮ ਹੈ।
ਕੋਲਕਾਤਾ 'ਚ 24 ਕੈਰੇਟ ਸੋਨੇ ਦੀ ਕੀਮਤ 62,890 ਰੁਪਏ ਪ੍ਰਤੀ 10 ਗ੍ਰਾਮ ਹੈ।
ਮੁੰਬਈ 'ਚ 24 ਕੈਰੇਟ ਸੋਨੇ ਦੀ ਕੀਮਤ 62,890 ਰੁਪਏ ਪ੍ਰਤੀ 10 ਗ੍ਰਾਮ ਹੈ।
ਬੈਂਗਲੁਰੂ 'ਚ 24 ਕੈਰੇਟ ਸੋਨੇ ਦੀ ਕੀਮਤ 62,890 ਰੁਪਏ ਪ੍ਰਤੀ 10 ਗ੍ਰਾਮ ਹੈ।
ਹੈਦਰਾਬਾਦ ਵਿੱਚ 24 ਕੈਰੇਟ ਸੋਨੇ ਦੀ ਕੀਮਤ 62,890 ਰੁਪਏ ਪ੍ਰਤੀ 10 ਗ੍ਰਾਮ ਹੈ।
ਚੰਡੀਗੜ੍ਹ 'ਚ 24 ਕੈਰੇਟ ਸੋਨੇ ਦੀ ਕੀਮਤ 63,040 ਰੁਪਏ ਪ੍ਰਤੀ 10 ਗ੍ਰਾਮ ਹੈ।
ਲਖਨਊ ਵਿੱਚ 24 ਕੈਰੇਟ ਸੋਨੇ ਦੀ ਕੀਮਤ 63,040 ਰੁਪਏ ਪ੍ਰਤੀ 10 ਗ੍ਰਾਮ ਹੈ।
Comments