19/01/2024
ਸੂਬੇ ਦੇ ਕੁਝ ਇਲਾਕਿਆਂ ’ਚ ਸ਼ੁੱਕਰਵਾਰ ਨੂੰ ਵੀ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਵੀ ਕਿਤੇ-ਕਿਤੇ ਧੁੰਦ ਪੈ ਸਕਦੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਬਹੁਤੇ ਇਲਾਕਿਆਂ ’ਚ ਸਵੇਰੇ ਤੇ ਸ਼ਾਮ ਸੰਘਣੀ ਧੁੰਦ ਛਾਈ ਰਹੀ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਫ਼ਰੀਦਕੋਟ, ਗੁਰਦਾਸਪੁਰ ’ਚ ਸਵੇਰੇ ਦਿਸਣ ਹੱਦ 50 ਮੀਟਰ ਤੋਂ ਘੱਟ ਦਰਜ ਕੀਤੀ ਗਈ। ਵੀਰਵਾਰ ਨੂੰ ਪਠਾਨਕੋਟ ਦਾ ਦਿਨ ਦਾ ਤਾਪਮਾਨ ਸਭ ਤੋੋਂ ਵੱਧ 21.8 ਡਿਗਰੀ ਤੇ ਪਟਿਆਲੇ ਦਾ ਰਾਤ ਦਾ ਤਾਪਮਾਨ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਲੁਧਿਆਣੇ ਦਾ ਦਿਨ ਦਾ ਤਾਪਮਾਨ 51.2 ਡਿਗਰੀ ਤੇ ਰਾਤ ਦਾ 3.8 ਡਿਗਰੀ ਸੈਲਸੀਅਸ, ਬਠਿੰਡੇ ’ਚ ਦਿਨ ਦਾ 12 ਡਿਗਰੀ ਤੇ ਰਾਤ ਦਾ 3.4 ਡਿਗਰੀ, ਫ਼ਰੀਦਕੋਟ ਦਾ 11.5 ਤੇ 4.2 ਡਿਗਰੀ, ਗੁਰਦਾਸਪੁਰ ’ਚ 18 ਤੇ 6 ਡਿਗਰੀ ਤੇ ਨਵਾਂਸ਼ਹਿਰ ’ਚ ਦਿਨ ਦਾ ਤਾਪਮਾਨ 17.2 ਤੇ ਰਾਤ ਦਾ ਤਾਪਮਾਨ 5.2 ਡਿਗਰੀ ਸੈਲਸੀਅਸ ਰਿਹਾ। ਪਟਿਆਲੇ ’ਚ ਦਿਨ ਦਾ ਤਾਪਮਾਨ 16.8 ਡਿਗਰੀ ਤੇ ਪਠਾਨਕੋਟ ਦਾ ਰਾਤ ਦਾ ਤਾਪਮਾਨ 5.1 ਡਿਗਰੀ ਸੈਲਸੀਅਸ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਕੁਝ ਇਲਾਕਿਆਂ ’ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਕਈ ਥਾਈਂ ਸੰਘਣੀ ਧੁੰਦ ਰਹੇਗੀ। 21 ਜਨਵਰੀ ਤੱਕ ਸੀਤ ਲਹਿਰ ਦਾ ਅਲਰਟ ਹੈ।
Comments