ਲੁਧਿਆਣਾ 13/12/2023
ਕ੍ਰਿਸਮਿਸ ਦੇ ਪਵਿੱਤਰ ਦਿਹਾੜੇ ਨੂੰ ਗਿੱਲ ਰੋਡ ਵਿਖੇ ਅਬਜਰਵੇਸ਼ਨ ਹੋਮ ਵਿੱਚ ਰਹਿਣ ਵਾਲੇ ਬੱਚਿਆਂ ਨਾਲ ਮਨਾਉਂਦੇ ਹੋਏ ਮਿਸ਼ਨ ਸਮਾਈਲ ਦੀ ਟੀਮ ਵੱਲੋਂ ਉਨਾਂ ਨੂੰ ਮਿਠਾਈ, ਕੱਪੜੇ ਅਤੇ ਹੋਰ ਲੋੜੀਂਦੀਆਂ ਵਸਤਾਂ ਵੱਡੀਆਂ ਗਈਆਂ। ਜਿੱਥੇ ਡੀਐਸਐਸਓ ਵਰਿੰਦਰ ਸਿੰਘ ਟਿਵਾਣਾ, ਡੀਪੀਓ ਅਨੁ ਪ੍ਰੀਆ, ਸੁਪਰਡੈਂਟ ਕਮਲਜੀਤ ਸਿੰਘ ਗਿੱਲ ਸੁਪਰਡੈਂਟ ਅਬਜਰਵੇਸ਼ਨ ਕੇਅਰ ਮਨਪ੍ਰੀਤ ਕੌਰ ਆਦਿ ਵੱਲੋਂ ਮਿਸ਼ਨ ਸਮਾਈਲ ਦੀ ਪ੍ਰਧਾਨ ਸੋਨੀਆ ਛਾਬੜਾ, ਮੀਤ ਪ੍ਰਧਾਨ ਮੰਜੂ ਸੇਠੀ ਸਣੇ ਉਹਨਾਂ ਦੀ ਟੀਮ ਵੱਲੋਂ ਕਿੱਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੋਨੀਆ ਛਾਬੜਾ ਅਤੇ ਮੰਜੂ ਸੇਠੀ ਨੇ ਦੱਸਿਆ ਕਿ ਕ੍ਰਿਸਮਿਸ ਤੇ ਸ਼ੁਭ ਦਿਹਾੜੇ ਮੌਕੇ ਉਹਨਾਂ ਦੀ ਟੀਮ ਨੇ ਇਹਨਾਂ ਬੱਚਿਆਂ ਵਿੱਚ ਖੁਸ਼ੀਆਂ ਵੰਡਣ ਦਾ ਵਿਚਾਰ ਬਣਾਇਆ ਸੀ। ਇਸ ਮੌਕੇ ਜਿੱਥੇ ਬੱਚਿਆਂ ਨੂੰ ਸੈਂਟਾ ਕਲੋਜ ਦੇ ਕੱਪੜੇ ਪਵਾਏ ਗਏ। ਉੱਥੇ ਹੀ ਬੱਚਿਆਂ ਲਈ ਇੱਕ ਮੈਜਿਕ ਸ਼ੋਅ ਦਾ ਪ੍ਰਬੰਧ ਕੀਤਾ ਗਿਆ।
ਇਸੇ ਤਰ੍ਹਾਂ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਉਹਨਾਂ ਨੂੰ ਗਰਮ ਜੈਕਟਾਂ ਵੀ ਵੰਡੀਆਂ ਗਈਆਂ ਹਨ। ਬੱਚਿਆਂ ਨੂੰ ਮਿਠਾਈਆਂ ਆਦਿ ਖਾਣ ਪੀਣ ਦੀਆਂ ਚੀਜ਼ਾਂ ਵੀ ਉਪਲਧ ਕਰਵਾਈਆਂ ਗਈਆਂ ਹਨ। ਉਹਨਾਂ ਸਾਰਿਆਂ ਵੱਲੋਂ ਕ੍ਰਿਸਮਿਸ ਦੇ ਸ਼ੁਭ ਮੌਕੇ ਦੀਆਂ ਵਧਾਈਆਂ ਦਿੱਤੀਆਂ ਗਈਆਂ।ਜਦਕਿ ਅਬਜਰਵੇਸ਼ਨ ਹੋਮ ਦੇ ਪ੍ਰਬੰਧਕਾਂ ਨੇ ਸੰਸਥਾ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੁਸ਼ੀਆਂ ਸਾਂਝਾ ਕਰਨ ਨਾਲ ਹੋਰ ਵੱਧਦੀਆਂ ਹਨ। ਉਹ ਸੰਸਥਾ ਦੇ ਧੰਨਵਾਦੀ ਹਨ, ਜਿਹੜੇ ਇੱਥੇ ਰਹਿਣ ਵਾਲੇ ਬੱਚਿਆਂ ਵਾਸਤੇ ਇਹ ਸਭ ਕੁਝ ਲੈ ਕੇ ਆਏ ਹਨ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਅਜੇ ਬੱਤਾ, ਸ਼ੰਕਰ ਕੁਮਾਰ, ਮਨਦੀਪ ਸਿੰਘ, ਸ਼ਾਲੂ, ਮੁਸਕਾਨ, ਰਿੰਪੀ, ਕੁਲਦੀਪ, ਚਰਨਜੀਤ, ਅਨੂ ਗਰੋਵਰ, ਜਸਪ੍ਰੀਤ,ਮੁਹੰਮਦ ਨਦੀਮ ( ਕੌਂਸਲਰ) ਉਪਦੀਪ ਪ੍ਰਾਸ਼ਰ ਰਾਧਿਕਾ ਵੀ ਮੌਜੂਦ ਰਹੇ।
Comments