google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਖ਼ਿਲਾਫ਼ ਇਕ ਹੋਰ ਮੁਕੱਦਮਾ ਦਰਜ, ਕਾਰਕਸ ਪਲਾਂਟ ’ਤੇ ਤਾਲਾ ਲਗਾਉਣ ਦਾ ਹੈ ਮਾਮਲਾ

17/03/2024

ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਪੈਂਦੇ ਨਗਰ ਨਿਗਮ ਦੇ ਕਾਰਕਸ ਪਲਾਂਟ ਤੇ ਤਾਲਾ ਲਗਾਉਣ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। 20 ਦਿਨਾਂ ਵਿੱਚ ਬਿੱਟੂ ਦੇ ਖਿਲਾਫ ਲੁਧਿਆਣਾ ਵਿੱਚ ਦਰਜ ਹੋਈ ਇਹ ਦੂਸਰੀ ਐਫਆਈਆਰ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਨਗਰ ਨਿਗਮ ਜੋਨ ਏ ਦੇ ਦਫਤਰ ਨੂੰ ਤਾਲਾ ਲਗਾਉਣ ਦੇ ਮਾਮਲੇ ਵਿੱਚ ਮੁਕਦਮਾ ਦਰਜ ਕੀਤਾ ਸੀ। ਇਸ ਮੁਕਦਮੇ ਵਿੱਚ 100 ਤੋਂ ਵੱਧ ਅਣਪਛਾਤਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ,ਜਿਨ੍ਹਾਂ ਦੀ ਪਛਾਣ ਹੋਣੀ ਅਜੇ ਬਾਕੀ ਹੈ। ਪੁਲਿਸ ਨੇ ਇਹ ਮੁਕਦਮਾ ਪਲਾਂਟ ਦੇ ਚੌਂਕੀਦਾਰ ਜਸਵੰਤ ਸਿੰਘ ਦੀ ਸ਼ਕਿਾਇਤ ਤੇ ਦਰਜ ਕੀਤਾ ਹੈ। ਪੁਲਿਸ ਨੂੰ ਸ਼ਕਿਾਇਤ ਦਿੰਦਿਆਂ ਚੌਂਕੀਦਾਰ ਨੇ ਦੱਸਿਆ ਕਿ ਉਹ ਨੂਰਪੁਰ ਬੇਟ ਵਿਖੇ ਕਾਰਸਰ ਦੇ ਪਲਾਂਟ ਵਿੱਚ ਚੌਕੀਦਾਰ ਵਜੋਂ ਪਸ਼ੂਆਂ ਦੀ ਪ੍ਰੋਸੈਸਿੰਗ ਦਾ ਕੰਮ ਕਰਦਾ ਹੈ। ਇਹ ਪਲਾਂਟ ਲੰਬੇ ਸਮੇਂ ਤੋਂ ਬੰਦ ਸੀ ਅਤੇ ਹੁਣ ਇਸਨੂੰ ਤੀਜੀ ਵਾਰ ਚਾਲੂ ਕੀਤਾ ਗਿਆ ਹੈ। 25 ਜਨਵਰੀ 2024 ਨੂੰ ਇਸ ਪਲਾਂਟ ਦੇ ਮੇਨ ਗੇਟ ਅੱਗੇ 100 ਤੋਂ ਵੱਧ ਅਣਪਛਾਤੇ ਵਿਅਕਤੀਆਂ ਨੇ ਹੰਗਾਮਾ ਕੀਤਾ ਅਤੇ ਪਲਾਂਟ ਦੇ ਅੰਦਰ ਵੜਨ ਦੀ ਕੋਸ਼ਸ਼ਿ ਕਰਦੇ ਹੋਏ ਉਸਨੂੰ ਧੱਕਾ ਦੇ ਦਿੱਤਾ। ਇਸ ਦੌਰਾਨ ਉਕਤ ਵਿਅਕਤੀਆਂ ਨੇ ਉਸਦੇ ਨਾਲ ਪਲਾਂਟ ਦੇ ਅੰਦਰ ਕੰਮ ਕਰ ਰਹੇ ਹੋਰ ਸਟਾਫ਼ ਨੂੰ ਪਲਾਂਟ ਬੰਦ ਕਰਨ ਲਈ ਮਜ਼ਬੂਰ ਕੀਤਾ। ਨਾਲ ਹੀ ਪੂਰੇ ਸਟਾਫ਼ ਨੂੰ ਡਰਾਇਆ ਧਮਕਾਇਆ। ਬਾਅਦ ਵਿੱਚ ਉਨ੍ਹਾਂ ਨੇ ਪਲਾਂਟ ਨੂੰ ਤਾਲਾ ਲਗਾ ਦਿੱਤਾ ਅਤੇ ਸਾਰਿਆਂ ਨੂੰ ਜਬਰੀ ਪਲਾਂਟ ਛੱਡਣ ਲਈ ਕਿਹਾ। ਪਲਾਂਟ ਨੂੰ ਤਾਲਾ ਲਗਾਉਣ ਵਾਲਾ ਇੱਕ ਅਣਪਛਾਤਾ ਸਿਆਸੀ ਆਗੂ ਵੀ ਸੀ, ਜਿਸ ਬਾਰੇ ਉਸਨੂੰ ਬਾਅਦ ਵਿੱਚ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਕਿ ਉਹ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਹੈ । ਸ਼ਕਿਾਇਤ ਵਿੱਚ ਚੌਂਕੀਦਾਰ ਨੇ ਦੱਸਿਆ ਕਿ ਉਸਨੂੰ ਡਰ ਹੈ ਕਿ ਜੇਕਰ ਪਲਾਂਟ ਵਿਚ ਆਪਣੀ ਡਿਊਟੀ ਨਿਭਾਉਂਦੇ ਹਾਂ ਤਾਂ ਉਪਰੋਕਤ ਵਿਅਕਤੀ ਉਨ੍ਹਾਂ ਸਾਰਿਆਂ ’ਤੇ ਦੁਬਾਰਾ ਹਮਲਾ ਕਰ ਸਕਦੇ ਹਨ। ਸ਼ਕਿਾਇਤ ਵਿੱਚ ਉਸਨੇ ਆਖਿਆ ਕਿ ਇਸ ਮਾਮਲੇ ਵਿੱਚ ਐਮਪੀ ਬਿੱਟੂ ਸਮੇਤ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ।

Comments


Logo-LudhianaPlusColorChange_edited.png
bottom of page