27/02/2024
ਜਲਾਲਾਬਾਦ ਦੇ ਪਿੰਡ ਸਵਾਹਵਾਲਾ 'ਚ ਇਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ ਜਦੋਂ ਵਿਆਹ ਤੋਂ ਬਾਅਦ ਸਹੁਰੇ ਘਰ ਜਾਣ ਵਾਲੀ ਲਾੜੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਗੁਰੂਹਰਸਹਾਏ ਦੀ ਰੁਕਨਾ ਬਸਤੀ ਦੇ ਮਹਿੰਦਰ ਕੁਮਾਰ ਥਿੰਦ ਦੇ ਲੜਕੇ ਗੁਰਪ੍ਰੀਤ ਦਾ ਵਿਆਹ 26 ਫਰਵਰੀ ਨੂੰ ਪਿੰਡ ਸਵਾਹਾਵਾਲਾ ਨਿਵਾਸੀ ਜੈਚੰਦ ਦੀ ਪੁੱਤਰੀ ਨੀਲਮ ਨਾਲ ਹੋਣਾ ਤੈਅ ਹੋਇਆ ਸੀ। ਇਸ ਦਿਨ ਬਰਾਤ ਆਈ ਤੇ ਇਕ-ਇਕ ਕਰ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਰਹੀਆਂ ਸਨ। ਅਨੰਦ ਕਾਰਜ ਦੀ ਰਸਮ ਸਮਾਪਤ ਹੋਣ ਉਪਰੰਤ ਸਾਰੇ ਰਿਸ਼ਤੇਦਾਰ ਭੰਗੜਾ ਪਾ ਰਹੇ ਸਨ। ਉੱਥੇ ਹੀ ਕੁਝ ਰਿਸ਼ਤੇਦਾਰਾਂ ਵੱਲੋਂ ਜੋੜੇ ਨੂੰ ਸ਼ਗਨ ਪਾਇਆ ਜਾ ਰਿਹਾ ਸੀ, ਉਦੋਂ ਅਚਾਨਕ ਲੜਕੀ ਦਾ ਬੀਪੀ ਲੋਅ ਹੋ ਗਿਆ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਡਾਕਟਰ ਕੋਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦਰਦਨਾਕ ਘਟਨਾ ਨਾਲ ਪੂਰਾ ਇਲਾਕਾ ਸਦਮੇ 'ਚ ਹੈ। ਇਸ ਦੌਰਾਨ ਜਿੱਥੇ ਲੜਕੀ ਦੇ ਮਾਤਾ-ਪਿਤਾ ਨੂੰ ਆਪਣੀ ਧੀ ਨੂੰ ਅਲਵਿਦਾ ਕਹਿਣਾ ਪਿਆ, ਉੱਥੇ ਹੀ ਉਸ ਦੀ ਅਰਥੀ ਨੂੰ ਮੋਢਾ ਵੀ ਦੇਣਾ ਪਿਆ ਜਿਸ ਤੋਂ ਬਾਅਦ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ।
Komentáře